ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਮਥਨ ਕਰਨ ਦਾ ਯੰਤ੍ਰ. ਦਹੀਂ ਰਿੜਕਣ ਦਾ ਸੰਦ. ਮੰਥਾਨ, ਮਥਨੀ.


ਸੰ. ਮਧ੍ਯ. ਕ੍ਰਿ. ਵਿ- ਵਿਚਕਾਰ। ੨. ਵਿਚਲੇ ਸਮੇਂ ਵਿੱਚ "ਆਦਿ ਮਧਿ ਅੰਤ ਪ੍ਰਭੁ ਸੋਈ." (ਸਾਰ ਮਃ ੫) ੩. ਵਿੱਚੋਂ. "ਕੋਟਿ ਮਧਿ ਇਹੁ ਕੀਰਤਨੁ ਗਾਵੈ." (ਰਾਮ ਮਃ ੫) ਕਰੋੜਾਂ ਵਿੱਚੋਂ ਕੋਈ.


ਸੰਗ੍ਯਾ- ਵਿਚਕਾਰਲੀ ਉਂਗਲੀ। ੨. ਉਹ ਛੰਦ, ਜਿਸ ਦੇ ਚਰਣ ਵਿੱਚ ਤਿੰਨ ਅੱਖਰ ਹੋਣ, ਜੈਸੇ ਅਨੇਕਾ ਸ਼ਸ਼ੀ ਆਦਿ। ੩. ਕਾਵ੍ਯ ਅਨੁਸਾਰ ਇੱਕ ਨਾਯਿਕਾ. "ਇਕ ਸਮਾਨ ਜਬ ਹ੍ਵੈ ਰਹਤ ਲਾਜ ਮਦਨ ਯੇ ਦੋਯ। ਜਾਂ ਤਿਯ ਕੇ ਤਨ ਮੇ ਤਬਹਿਂ ਮਧ੍ਯਾ ਕਹਿਯੇ ਸੋਯ।।" (ਜਗਦਵਿਨੋਦ)


ਕਾਵ੍ਯ ਅਨੁਸਾਰ ਉਹ ਨਾਯਿਕਾ, ਜੋ "ਕਰੈ ਅਨਾਦਰ ਕੰਤ ਕੋ ਪ੍ਰਗਟ ਜਨਾਵੈ ਕੋਪ। ਮਧ੍ਯਅਧੀਰਾ ਨਾਯਿਕ ਤਾਂਹਿ ਕਹਿਤ ਕਰ ਚੋਪ।।" (ਜਗਦਵਿਨੋਦ)


ਦੇਖੋ. ਮਧ੍ਯਾਨ.


ਕਾਵ੍ਯ ਅਨੁਸਾਰ ਉਹ ਨਾਯਿਕਾ, ਜੋ "ਕੋਪ ਜਨਾਵੈ ਵ੍ਯੰਗ ਸੋਂ ਤਜੈ ਨ ਪਤਿ ਸਨਮਾਨ। ਮਧ੍ਯਾਧੀਰਾ ਕਹਿਤ ਹੈਂ ਤਾਂਸੋਂ ਸੁਕਵਿ ਸੁਜਾਨ." (ਜਗਦਵਿਨੋਦ)


ਸੰ. ਮਧ੍ਯਾਹ੍ਨ. ਅਹ੍ਨ (ਦਿਨ) ਦਾ ਮਧ੍ਯ. ਦੋਪਹਿਰ ਦਾ ਵੇਲਾ.