ਸੰ. अजहत्स्वार्था- ਅਜਹਤਸ੍ਵਾਥਾ, ਸੰਗ੍ਯਾ- ਲੱਛਣਾ (ਲਕ੍ਸ਼੍ਣਾ) ਦਾ ਇੱਕ ਭੇਦ, ਜਿਸ ਕਰਕੇ ਵਾਚ੍ਯ ਅਰਥ ਤੋਂ ਭਿੰਨ ਕੁਝ ਹੋਰ ਅਰਥ ਭੀ ਪ੍ਰਗਟ ਹੋਵੇ. ਜਿਵੇਂ- ਕਾਲੀ ਵਰਦੀ ਵੇਖਣ ਸਾਰ ਚੋਰ ਦਬ ਗਏ. ਇੱਥੇ ਕਾਲੀ ਵਰਦੀ ਤੋਂ ਭਿੰਨ, ਪੋਲੀਸ ਦੇ ਸਿਪਾਹੀਆਂ ਦਾ ਭੀ ਬੋਧ ਹੁੰਦਾ ਹੈ.
nan
nan
nan
ਕ੍ਰਿ. ਵਿ- ਅਦ੍ਯਾਪਿ. ਅਜੇ ਭੀ. ਹੁਣ ਭੀ. ਇਸ ਪੁਰ ਭੀ. "ਅਜਹੁ ਬਿਕਾਰ ਨ ਛੋਡਈ." (ਬਿਲਾ ਕਬੀਰ) "ਅਜਹੂ ਕਛੁ ਬਿਗਰਿਓ ਨਹੀਂ" (ਤਿਲੰ ਮਃ ੯)
ਸੰ. ਅਦ੍ਯ ਕਲ੍ਯ. ਅੱਜ ਅਤੇ ਸਵੇਰੇ। ੨. ਭਾਵ- ਟਾਲਮਟੋਲਾ. "ਅਜਕਲ ਕਰਦਿਆਂ ਕਾਲ ਬਿਆਪੈ." (ਵਡ ਅਲਾਹਣੀ ਮਃ ੧) ੩. ਅਲਪ ਕਾਲ. ਥੋੜਾ ਸਮਾਂ.
nan
nan
nan
ਫ਼ਾ. [ازخود] ਵ੍ਯ- ਆਪਣੇ ਆਪ ਤੋਂ. ਸ੍ਵਯੰ.
ਵਿ- ਬਿਨਾ ਜੱਗ (ਯਗ੍ਯ). ੨. ਅਲੌਕਿਕ. ਜਗਤ ਵਿੱਚ ਨਾ ਹੋਣ ਵਾਲਾ. "ਸੁ ਖੱਗੰ ਅਦੱਗੰ ਅਜੱਗੰ." (ਕਲਕੀ) ਖੜਗ ਬੇਦਾਗ ਅਲੌਕਿਕ.
ਸੰਗ੍ਯਾ- ਅਜ ਬਕਰੇ ਨੂੰ ਗਰ (ਨਿਗਲ) ਲੈਣ ਵਾਲਾ ਸਰਪ. ਵਡਾ ਭਾਰੀ ਸੱਪ. ਅਜ਼ਦਹਾ. "ਅਜਗਰ ਭਾਰ ਲਦੇ ਅਤਿ ਭਾਰੀ." (ਮਲਾ ਮਃ ੧) ੨. ਵਿ- ਭਾਵ- ਬਹੁਤ ਭਾਰੀ. ਬੋਝਲ। ੩. ਦੁਖਦਾਈ। ੪. ਕਠਿਨ. "ਅਜਗਰ ਕਪਟ ਕਹਹੁ ਕਿਉ ਖੁਲੈ." (ਮਾਰੂ ਸੋਲਹੇ ਮਃ ੧) ੫. ਦੇਖੋ, ਉਨਮਾਨੁ.