nan
ਚਿੱਕੜ (ਗਾਰੇ) ਨਾਲ. "ਚਿਕੜਿ ਲਾਇਐ ਕਿਆ ਥੀਐ ਜਾਂ ਤੁਟੈ ਪਥਰਬੰਧ." (ਵਾਰ ਮਲਾ ਮਃ ੧) ੨. ਚਿੱਕੜ (ਗਾਰੇ) ਵਿੱਚ.
ਸੰਗ੍ਯਾ- ਉਹ ਗਾਰਾ ਜੋ ਬਹੁਤ ਗਹਿਰਾ ਨਹੀਂ। ੨. ਇੱਕ ਲੱਕੜ, ਜੋ ਪੀਲੇ ਰੰਗ ਦੀ ਬਹੁਤ ਚਿਕਨੀ ਹੁੰਦੀ ਹੈ. ਇਸ ਦੇ ਕੰਘੇ ਬਹੁਤ ਸੁੰਦਰ ਬਣਦੇ ਹਨ.
ਫ਼ਾ. [چِکار] ਕ੍ਯਾ ਕਾਰਜ. ਕਿਸ ਕੰਮ. "ਤਬ ਚਿਕਾਰੇ ਬਿਦਾਇ." (ਤਿਲੰ ਮਃ ੫)
nan
ਸੰ. चिकित्सक ਸੰਗ੍ਯਾ- ਚਿਕਿਤਸਾ (ਰੋਗ ਦੂਰਕਰਨ ਦਾ ਯਤਨ) ਕਰਨ ਵਾਲਾ ਵੈਦ੍ਯ.
ਸੰ. चिकित्सा ਸੰਗ੍ਯਾ- ਇ਼ਲਾਜ ਰੋਗ ਦੂਰ ਕਰਨ ਦੀ ਕ੍ਰਿਯਾ. ਵੈਦੰਗੀ. ਵੈਦਗੀ.
nan
ਸੰ. ਚਿਕੀਰ੍ਸਾ. ਸੰਗ੍ਯਾ- ਕੰਮ ਕਰਨ ਦੀ ਇੱਛਾ. ਕਿਸੇ ਕੰਮ ਦੇ ਕਰਨ ਦੀ ਖ਼੍ਵਾਹਿਸ਼.