ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਲੈਣ ਯੋਗ੍ਯ. ਭਾਵ- ਲਾਭ. "ਜਨਮਿ ਜਨਮਿ ਕਿਛੁ ਲੀਜੀ ਲੀਜੈ." (ਆਸਾ ਮਃ ੧)


ਗ੍ਰਹਣ ਕਰੀਜੈ.


ਲੇਹਨ ਕੀਤਾ. ਚੱਟਿਆ. ਸੰ. ਲੀਢ. "ਘਸਿ ਗਰੁੜੁ ਸਬਦੁ ਮੁਖਿ ਲੀਠਾ." (ਗਉ ਮਃ ੪) ਦੇਖੋ, ਗਰੁੜੁ. ੨.


ਦੇਖੋ, ਲੀਠਾ। ੨. ਸੰਗੀਤ ਅਨੁਸਾਰ ਮਨੋਹਰ ਗਾਉਣ ਨਾਲ ਵਿਲਾਸ ਸਹਿਤ ਅੰਗਾਂ ਦੀ ਹਰਕਤ "ਲੀਢ" ਹੈ.


ਲੀਨ ਅਤੇ ਲੀਨ ਹੋਇਆ. ਦੇਖੋ, ਲੀਨ. "ਤੂੰ ਜਲ ਥਲਿ ਮਹੀਅਲਿ ਭਰਿਪੁਰਿ ਲੀਣਾ, ਤੂੰ ਆਪੇ ਸਰਬ ਸਮਾਣਾ." (ਸੂਹੀ ਮਃ ੧)