ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ. ਅਜਗਰ.


ਫ਼ਾ. [ازغیَب] ਅਜ਼- ਗ਼ੈਬ. ਕ੍ਰਿ. ਵਿ- ਨਾ ਦੇਖੇ ਹੋਏ ਥਾਂ ਤੋਂ. ਭਾਵ- ਪਰਲੋਕ ਤੋਂ.


ਸੰਗ੍ਯਾ- ਸ਼ਹੀਦੀ ਸੈਨਾ. ਅਜੇਹੇ ਥਾਂ ਤੋਂ ਆਈ ਫੌਜ, ਜਿਸ ਨੂੰ ਦੇਖਿਆ ਨਹੀਂ ਜਾ ਸਕਦਾ. ਦੇਖੋ, ਅਜਗੈਬ.


ਫ਼ਾ. [اژدها] ਅਜਦਹਾ. ਅਜਗਰ ਸਰਪ। ੨. ਸੱਪ "ਚੂੰ ਤੁੰਦ ਅਜਦਹ" (ਰਾਮਾਵ)


ਵਿ- ਜਿੱਥੇ ਕੋਈ ਜਨ (ਮਨੁੱਖ) ਨਹੀਂ. ਸੁੰਨਸਾਨ। ੨. ਜਨਮ ਰਹਿਤ। ੩. ਦੇਖੋ, ਅਜਿਨ.


ਅ਼. [اجنبی] ਵਿ- ਜਨਬ (ਕਿਨਾਰੇ) ਦਾ. ਓਪਰਾ। ੨. ਵਿਦੇਸ਼ੀ.


ਸੰ. अजन्मा. ਵਿ- ਜੋ ਜਨਮ ਵਿੱਚ ਨਾ ਆਵੇ. ਜਨਮ ਰਹਿਤ.