ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਕਮਰ ਨੂੰ ਘੇਰਣ ਵਾਲੀ ਰੇਸ਼ਮ ਦੀ ਡੋਰੀ ਅਥਵਾ ਸੋਨੇ ਚਾਂਦੀ ਆਦਿ ਧਾਤੁ ਦੀ ਜੰਜੀਰੀ. ਮੇਖਲਾ ਕਾਂਹੀ.


ਡਿੰਗ. ਸੰਗ੍ਯਾ- ਬਿਜਲੀ. ਤੜਿਤ.


ਕ੍ਰਿ. ਵਿ- ਝਟਿਤ. ਫ਼ੌਰਨ. ਦੇਖੋ, ਤੜ। ੨. ਸੰ. तडि. ਸੰਗ੍ਯਾ- ਸੱਟ. ਚੋਟ। ੩. ਵਿ- ਸੱਟ ਮਾਰਨ ਵਾਲਾ.


ਸੰ. तडित- ਤਡਿਤ. ਸੰਗ੍ਯਾ- ਬਿਜਲੀ. ਸੌਦਾਮਿਨੀ. "ਕਰਕੀ ਤੜਿਤ ਨਰਨ ਧ੍ਰਿਤਿ ਧਰਖੀ." (ਨਾਪ੍ਰ) ਕੜਕੀ ਬਿਜਲੀ.


ਸੰਗ੍ਯਾ- ਅੜਿੱਕਾ। ੨. ਧਮਕੀ। ੩. ਬਲ. ਸ਼ਕਤਿ। ੪. ਹ਼ਮਲਾ. ਝਪਟ. "ਕਰ ਤੜੀੜ ਵਹ ਸ਼ਹਿਰੇ ਆਯੋ." (ਪ੍ਰਾਪੰਪ੍ਰ)


ਸੰਗ੍ਯਾ- ਤਾਉ (ਤਾਪ) ਦਾ ਸੰਖੇਪ. ਸੇਕ. ਆਂਚ। ੨. ਸੰ. ਪ੍ਰਤ੍ਯ- ਇਹ ਵਿਸ਼ੇਸਣ ਅਤੇ ਸੰਗ੍ਯਾ ਦੇ ਅੰਤ ਲੱਗਕੇ ਭਾਵ ਅਥਵਾ ਧਰਮ ਬੋਧਨ ਕਰਦਾ ਹੈ. ਪਨ. ਪੁਣਾ. ਜਿਵੇਂ- ਸ਼ਤ੍ਰਤਾ, ਮਿਤ੍ਰਤਾ ਆਦਿ. ਦੇਖੋ, ਤਾਮਸਤਾ। ੩. ਵ੍ਯ- ਤਬ. ਤਦ. "ਤਾ ਮੁਖ ਹੋਵੈ ਉਜਲਾ." (ਸ੍ਰੀ ਮਃ ੧) ੪. ਸਰਵ- ਤਿਸ. "ਤਾ ਸਿਉ ਟੂਟੀ ਕਿਉ ਬਨੈ?" (ਸ. ਕਬੀਰ) ੫. ਉਸ ਨੇ. ਤਿਸ ਨੇ. "ਸ੍ਰੁਤ ਮੈਲ ਤੇ ਦੈਤ ਰਚੇ ਜੁਗ ਤਾ." (ਚੰਡੀ ੧) ੬. ਫ਼ਾ. [تا] ਵ੍ਯ- ਤੀਕ. ਤੋੜੀ. ਪਰਯੰਤ. "ਮਿਤ੍ਰ ਲੁੜੇਨਿ ਸੁ ਖਾਧਾਤਾ." (ਗਉ ਮਃ ੧) ਖਾਣ ਪਰਯੰਤ. ਜਦ ਖਾਣ ਨੂੰ ਨਾ ਮਿਲੇ ਫਿਰ ਨਹੀਂ ਲੋੜਦੇ.