ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਲੀਆ. ਲੀਏ. "ਕਰਿ ਕਿਰਪਾ ਅਪੁਨੇ ਕਰਿਲੀਤ." (ਟੋਡੀ ਮਃ ੫) ਆਪਣੇ ਕਰ ਲੀਤੇ. "ਲੀਤੜਾ ਲਬਿ ਰੰਗਾਏ." (ਤਿਲੰ ਮਃ ੧) "ਦਾਨੁ ਸਭਨੀ ਹੈ ਲੀਤਾ." (ਵਡ ਛੰਤ ਮਃ ੫)


ਲਈਆਂ. "ਜਿਨਿ ਅਖੀ ਲੀਤੀਆ, ਸੋਈ ਸਚਾ ਦੇਇ." (ਮਃ ੩. ਵਾਰ ਸ੍ਰੀ)


ਦੇਖੋ, ਲਿੱਦ.


ਲੀਤਾ. ਲਇਆ. "ਤਊ ਨ ਹਰਿਰਸ ਲੀਨ." (ਸਃ ਮਃ ੯) ੨. ਸੰ. ਵਿ- ਲਯ. ਮਿਲਿਆ ਹੋਇਆ. "ਨਿਮਖ ਨ ਲੀਨ ਭਇਓ ਚਰਨਨ ਸਿਉ." (ਗਉ ਮਃ ੯) ੩. ਲਗਿਆ ਹੋਇਆ। ੪. ਡੁੱਬਿਆ ਹੋਇਆ. ਮਗਨ। ੫. ਗਲਿਆ ਹੋਇਆ। ੬. ਲੁਕਿਆ ਹੋਇਆ। ੭. ਸੰਗੀਤ ਅਨੁਸਾਰ ਹੱਥਾਂ ਨਾਲ ਨ੍ਰਿਤ੍ਯ ਸਮੇਂ ਭਾਵ ਦੱਸਕੇ, ਹੱਥ ਦਾ ਛਾਤੀ ਪੁਰ ਆਕੇ ਟਿਕਣਾ "ਲੀਨ" ਹੈ.


ਦੇਖੋ, ਲੇਪ। ੨. ਲਿਪ੍ਤ. "ਬਸੈ ਘਟਾ ਘਟ, ਲੀਪ ਨ ਛੀਪੈ." (ਕਾਨ ਨਾਮਦੇਵ)


ਦੇਖੋ, ਲਿਪਤ। ੨. ਕ੍ਰਿ. ਵਿ- ਲਿਪਦੇ ਹੋਏ, ਲੇਪਣ ਕਰਦੇ. "ਲੀਪਤ ਜੀਉ ਗਇਓ." (ਬਿਲਾ ਕਬੀਰ)


ਦੇਖੋ, ਲੇਪਨ.


ਕ੍ਰਿ. ਵਿ- ਲਿੱਪਣ ਤੋਂ. ਲੇਪਣ ਕੀਤੇ. "ਲੀਪਿਐ ਥਾਇ, ਨ ਸੁਚਿ ਹਰਿ ਮਾਨੈ." (ਭੈਰ ਮਃ ੫)


ਦੇਖੋ, ਲਈ ਅਤੇ ਲਿਯੇ.


ਸੰਗ੍ਯਾ- ਵਸਤ੍ਰ ਦਾ ਟੁਕੜਾ. ਟੱਲੀ.