ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਾਰ੍‍ਤਾ. ਸੰਗ੍ਯਾ- ਵ੍ਰਿੱਤਾਂਤ. ਹਾਲ। ੨. ਗੱਲ. ਬਾਤ। ੩. ਪ੍ਰਸੰਗ. ਪ੍ਰਕਰਣ.


ਸੰ. ਵਾਰ੍‌ਤਿਖ. ਸੰਗ੍ਯਾ- ਵ੍ਰਿੱਤਿ (ਟੀਕਾ) ਰੂਪ ਗ੍ਰੰਥ. ਸੂਤ੍ਰਾਂ ਦੀ ਵ੍ਯਾਖ੍ਯਾ ਕਰਨ ਵਾਲਾ ਗ੍ਰੰਥ। ੨. ਗਦ੍ਯ ਕਾਵ੍ਯ. ਨਸਰ. Prose.


ਦੇਖੋ, ਵਾਰਿਦ.


ਅ਼. [واردات] ਵਾਰਿਦਾਤ. ਵਾਰਿਦ ਦਾ ਬਹੁਵਚਨ. ਉਹ ਹਾਲ. ਜੋ ਆਦਮੀ ਪੁਰ ਗੁਜਰੇ.


ਦੇਖੋ, ਬਾਰਣ ਅਤੇ ਵਾਰਣ.


ਦੇਖੋ, ਬਾਰਨਾ. "ਨਾਨਕ ਵੰਞੈ ਵਾਰਨਾ." (ਰਾਮ ਅਃ ਮਃ ੫) "ਵਾਰਿਆ ਨ ਜਾਵਾ ਏਕ ਵਾਰ." (ਜਪੁ)


ਵਾਰ (ਬਹੁਤਿਆਂ) ਦੀ ਇਸਤ੍ਰੀ. ਵੇਸ਼੍ਯਾ.