ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪਰਾਜਯ. ਸ਼ਿਕਸ੍ਤ. ਦੇਖੋ, ਹਾਰੀ. "ਰਨ ਹਾਰ ਨਿਹਾਰ ਭਏ ਬਲ ਰੀਤੇ." (ਚੰਡੀ ੧) ੨. ਸੰ. ਮੋਤੀ ਫੁੱਲ ਆਦਿਕ ਦੀ ਮਾਲਾ. "ਹਾਰ ਡੋਰ ਰਸ ਪਾਟ ਪਟੰਬਰ." (ਤੁਖਾ ਬਾਰਹਮਾਹਾ) ੩. ਵਿ- ਹਰਣ ਵਾਲਾ. ਲੈ ਜਾਣ ਵਾਲਾ. ਢੋਣ ਵਾਲਾ. "ਰਾਮ ਭਗਤ ਕੇ ਪਾਨੀਹਾਰ." (ਗੌਂਡ ਮਃ ੫) ੪. ਪ੍ਰਤ੍ਯ- ਵਾਨ. ਵਾਲਾ. "ਦੇਖੈਗਾ ਦੇਵਣਹਾਰ." (ਸੋਹਿਲਾ) ੫. ਦੇਖੋ, ਸਵੈਯੇ ਦਾ ਰੂਪ ੧੮.

ਹਾਰਦਾ ਹੈ. ਸ਼ਿਕਸ੍ਤ ਖਾਂਦਾ ਹੈ। ੨. ਹਾਰ (ਮਾਲਾ) ਰੂਪ ਹੈ. "ਨਾਮੁ ਨਿਧਾਨੁ ਰਿਦੈ ਉਰਿ ਹਾਰਈ." (ਸਵਾ ਮਃ ੫)

ਸੰ. हार शृङ्गर ਸੰਗ੍ਯਾ- ਪਰਜਾਤਾ. L. Nyctanthes arbortristis. ਇੱਕ ਬਿਰਛ, ਜਿਸ ਦੇ ਸੁਗੰਧਿ ਵਾਲੇ ਚਿੱਟੇ ਰੰਗ ਦੇ ਫੁੱਲ ਹੁੰਦੇ ਹਨ ਅਰ ਡੰਡੀ ਸੁਨਹਿਰੀ ਰੰਗ ਦੀ ਹੁੰਦੀ ਹੈ, ਜਿਸ ਤੋਂ ਵਸਤ੍ਰ ਰੰਗੇ ਜਾਂਦੇ ਹਨ. ਦੇਖੋ, ਬਨਮਾਲਾ। ੨. ਹਾਰ ਆਦਿਕ ਸ਼੍ਰਿੰਗਾਰ.

ਸੰ. ਵਿ- ਚਰਾਉਣ ਵਾਲਾ। ੨. ਲੈ ਜਾਣ ਵਾਲਾ. ਢੋਣ ਵਾਲਾ। ੩. ਮਿਟਾਉਣ ਵਾਲਾ.

(ਗਉ ਮਃ ੫) ਜੂਏ ਵਿੱਚ ਜੁਆਰੀਏ ਦੀ ਹਾਰ ਵਾਂਙ.