ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
to get or assist one to excrete faeces
ਪ੍ਰਾ. ਸੰਗ੍ਯਾ- ਕੰਪ. ਕਾਂਬਾ. "ਹੌਲੇ ਹਹਰ ਕਹਾਂ ਚਲ ਗਯੋ." (ਗੁਪ੍ਰਸੂ) "ਬਿਰਖੈ ਬਿਆਰਿ ਲਾਗੈ ਜੈਸੇ ਹਹਰਾਤ ਪਾਤ." (ਭਾਗੁ ਕ) ੨. ਹ੍ਰੇਸਾ. ਘੋੜੇ ਦਾ ਹਿਣਕਣਾ. "ਹਹਰੰਤ ਹਯੰ." (ਨਰ ਸਿੰਘਾਵ)
ਸੰਗ੍ਯਾ- ਹ੍ਰੇਸਾਧੁਨਿ. ਹਿਣਕਣ ਦੀ ਆਵਾਜ. "ਤੇਜ ਚਲੈਂ ਹਹਰਾਟ ਕੀਏ." (ਕ੍ਰਿਸਨਾਵ)
ਕ੍ਰਿ- ਕੰਬਣਾ। ੨. ਡਰਨਾ। ੩. ਹੈਰਾਨ ਹੋਣਾ। ੪. ਹ੍ਰੇਸਾ ਕਰਨਾ. ਹਿਣਕਣਾ.
ਵਿ- ਡਰਾਉਣ ਵਾਲਾ. ਭਯੰਕਰ. ਜਿਸ ਨੂੰ ਵੇਖਕੇ ਹਾ! ਹਾ! ਸ਼ਬਦ ਮੁਖੋਂ ਨਿਕਲੇ. "ਸ੍ਰੋਨ ਪ੍ਰਵਾਹ ਬਹਿਤ ਹਹਰਾਰਾ." (ਚਰਿਤ੍ਰ ੪੦੫)
ਵ੍ਯ- ਹਾ! ਸ਼ੋਕ! "ਹਹਾ ਹਮਰੇ ਗ੍ਰਿਹ ਸ੍ਯਾਮ ਨ ਆਯੋ." (ਕ੍ਰਿਸਨਾਵ) ੨. ਮਾਰ ਮਾਰ. ਹਨ ਹਨ. "ਕਰ ਲੈ ਹਥਿਯਾਰ ਹਹਾ ਕਹਿ ਢੂਕੇ." (ਚਰਿਤ੍ਰ ੨)
to excrete faeces, ease oneself, obey nature's call, shit