ਊ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਉਂਛ.


ਸੰ. उष्ट्- ਉਸ੍ਟ. ਊਠ. ਸ਼ੁਤੁਰ. ਉੱਠ. ਦੇਖੋ ਉਸਟ.


ਸਾਢੇ ਤਿੰਨ ਦਾ ਪਹਾੜਾ. "ਢੌਚੇ ਪੁਨ ਊਠੇ ਜੋਰਨ ਕੋਠੇ." (ਨਾਪ੍ਰ)


ਦੇਖੋ, ਉਡਣਾ। ੨. ਉਮਡੀ. ਦੇਖੋ, ਅਖਲੀ ਊਂਡੀ। ੩. ਉਲਟੀ. ਮੂਧੀ. "ਇਨ ਬਿਧਿ ਡੂਬੀ ਮਾਕੁਰੀ ਭਾਈ, ਊਂਡੀ ਸਿਰ ਕੈ ਭਾਰੀ." (ਸੋਰ ਅਃ ਮਃ ੧)


ਸੰ. उन्दर- ਉਂਦਰ. ਸੰਗ੍ਯਾ- ਚੂਹਾ. ਮੂਸਾ."ਉਂਦਰ ਕੈ ਸਬਦਿ ਬਿਲੈਯਾ ਭਾਗੀ." (ਰਤਨਮਾਲਾ ਬੰਨੋ) ਮਨ ਵਿੱਚ ਬਿਲ ਕਰ ਲੈਣ ਵਾਲਾ ਸਤਿਗੁਰੂ, ਉਸ ਦੇ ਉਪਦੇਸ਼ ਨਾਲ ਮੱਕਾਰੀ ਭਰੀ ਤਮੋਵ੍ਰਿੱਤੀ ਭੱਜਗਈ. ਅਥਵਾ- ਵਿਚਾਰ ਰੂਪ ਚੂਹਾ ਅਤੇ ਤ੍ਰਿਸਨਾ ਬਿੱਲੀ.


ਵਿ- ਚੂਹੇ ਵਾਂਙ ਦੁੰਦ ਮਚਾਉਣ ਵਾਲੇ. ਅਰਥਾਤ ਮਨ ਵਿੱਚ ਖੁੰਡਾਂ ਪਾਕੇ ਸਤ੍ਯਾਨਾਸ਼ ਕਰਣ ਵਾਲੇ ਵਿਕਾਰ। ੨. ਸੰਗ੍ਯਾ- ਚੂਹਾਰੂਪ ਵੰਦਭਾਵ। ੩. ਅਕਾਰਣ ਲੋਕਾਂ ਨੂੰ ਹਾਨੀ ਪੁਚਾਣ ਦੇ ਖਿਆਲ. "ਊਂਦਰ ਦੂੰਦਰ ਪਾਸਿ ਧਰੀਜੈ." (ਰਾਮ ਅਃ ਮਃ ੧) ਵਿਕਾਰ ਅਤੇ ਮੰਦੇ ਸੰਕਲਪਾਂ ਨੂੰ ਕਿਨਾਰੇ ਰੱਖੋ, ਭਾਵ ਬਾਹਰ ਕੱਢੋ.


ਵਿ- ਔਂਧਾ. ਮੂਧਾ. ਉਲਟਾ. "ਊਂਧ ਕਵਲ ਜਿਸ ਹੋਇ ਪ੍ਰਗਾਸਾ." (ਮਾਝ ਮਃ ੫)#੨. ਸੰ. ऊधम्- ਊਧਸ. ਸੰਗ੍ਯਾ- ਲੇਵਾ. ਥਣਾਂ ਦੇ ਉੱਪਰ ਦੁੱਧ ਦੀ ਥੈਲੀ, ਜੋ ਗਊ ਮਹਿੰ (ਮੱਝ) ਆਦਿਕ ਪਸ਼ੂਆਂ ਦੇ ਹੁੰਦੀ ਹੈ. Udder. "ਊਧ ਭਾਰ ਤੇ ਚਲ੍ਯੋ ਨ ਜਾਈ." (ਗੁਪ੍ਰਸੂ)