ਦੇਖੋ, ਚੌਬੀਸ.
ਇੱਕ ਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ੧੫. ਮਾਤ੍ਰਾ, ਅੰਤ ਲਘੁ ਗੁਰੁ. ਇਹ ਚੌਪਈ ਦਾ ਹੀ ਇੱਕ ਰੂਪ ਹੈ. ਦੇਖੋ, ਚੌਪਈ ਦਾ ਰੂਪ ੩। ੨. ਕਿਸੇ ਜਾਤਿ ਦਾ ਛੰਦ, ਜਿਸ ਦੇ ਤੁਕਾਂਤ ਭਿੰਨ ਭਿੰਨ ਹੋਣ. ਚਾਰ ਅਨੁਪ੍ਰਾਸ ਵੱਖਰੇ ਹੋਣ ਕਾਰਣ ਇਹ ਸੰਗ੍ਯਾ ਹੈ. ਦੇਖੋ, ਰਾਮਾਵਤਾਰ ਵਿੱਚ ਸਵੈਯੇ ਦੀ ਇਸੇ ਕਾਰਣ ਚਉਬੋਲਾ ਸੰਗ੍ਯਾ ਹੋ ਗਈ ਹੈ, ਯਥਾ-#ਸ੍ਰੀ ਰਘੁਰਾਜ ਸਰਾਸਨ ਲੈ#ਰਿਸ ਠਾਨ ਘਨੀ ਰਨ ਬਾਨ ਪ੍ਰਹਾਰੇ,#ਬੀਰਨ ਮਾਰ ਦੁਸਾਰ ਗਏ ਸਰ#ਅੰਬਰ ਤੇ ਬਰਸੇ ਜਨੁ ਓਰੇ,#ਬਾਜਿ ਗਜੀ ਰਥ ਸਾਜ ਗਿਰੇ ਧਰ#ਪੱਤਿ ਅਨੇਕ ਸੁ ਕੌਨ ਗਨਾਵੈ,#ਫਾਗੁਨ ਪੌਨ ਪ੍ਰਚੰਡ ਬਹੇ#ਬਨਪਤ੍ਰਿਨ ਕੇ ਮਨੁ ਪਤ੍ਰ ਉਡਾਨੇ.#੩. ਸੰਗੀਤ ਅਨੁਸਾਰ "ਚਤੁਰੰਗ" ਦਾ ਨਾਮ ਭੀ ਚਉਬੋਲਾ ਹੈ. ਜਿਸ ਪ੍ਰਬੰਧ ਵਿੱਚ ਸਾਧਾਰਣ ਗੀਤ, ਸਰਗਮ, ਤਰਾਨਾ ਅਤੇ ਮ੍ਰਿਦੰਗ ਦੇ ਬੋਲ ਹੋਣ, ਉਹ ਚਤੁਰੰਗ ਹੈ. ਦੇਖੋ, ਹੇਠ ਲਿਖਿਆ ਵ੍ਰਿੰਦਾਬਨੀ ਸਾਰੰਗ ਦਾ ਚਤੁਰੰਗ#"ਚਤੁਰੰਗ ਗੁਨੀਅਨ ਮਿਲਿ ਗਾਈਏ ਬਜਾਈਏ ਰਿਝਾਈਏ। ਗੁਨੀਅਨ ਕੇ ਆਗੇ ਲੈ ਕੋ ਸੰਪੂਰਨ ਕਰ ਦਿਖਾਈਏ.#ਨ ਸ ਰ ਮ ਰ ਮ ਪ ਧ, ਪ ਮ ਰ ਮ ਰ ਸ ਨ ਸ#ਦਿਰ ਦਿਰ ਤਾ ਨਾ ਨਾ ਦਿਰ ਤਾ ਨਾ, ਨਾ ਤਾ ਰੇ ਨਾ ਤੋਮ ਤਾਨਾ.#ਧਿਰ ਧਿਰ ਧੁਮ ਕਿਟ ਤਕ੍ਰਾਨ ਧਾ, ਤਕ੍ਰਾਨ ਧਾ ਧੁਮ ਕਿਟ ਤਕ੍ਰਾਨ ਧਾ ਧਾ."#੪. ਜਿਸ ਛੰਦ ਵਿੱਚ ਚਾਰ ਭਾਸਾ (ਬੋਲੀਆਂ) ਹੋਣ ਉਹ ਭੀ "ਚਉਬੋਲਾ" ਹੈ. ਹੇਠ ਲਿਖੇ ਉਦਾਹਰਣ ਵਿੱਚ ਵ੍ਰਿਜਭਾਸਾ, ਮੁਲਤਾਨੀ, ਡਿੰਗਲ ਅਤੇ ਹਿੰਦੀ ਪਾਈ ਜਾਂਦੀ ਹੈ-#ਗਾਜੇ ਮਹਾਂ ਸੂਰ ਘੂੰਮੀ ਰਣੰ ਹੂਰ#ਭ੍ਰਮੀ ਨਭੰ ਪੂਰ ਬੇਖੰ ਅਨੂਪੰ,#ਵਲੇ ਵਲੀ ਸਾਂਈਂ ਜੀਵੀਂ ਜੁਗਾਂ ਤਾਈਂ#ਤੈਂਡੇ ਘੋਲੀ ਜਾਈਂ ਅਲਾਵੀ ਤ ਐਸੇ,#ਲਗੋਂ ਲਾਰ ਥਾਨੇ ਬਰੋ ਰਾਜ ਮ੍ਹਾਨੇ#ਕਹੋਂ ਔਰ ਕਾਂਨੇ ਹਠੀ ਛਾਡ ਥੇਸੌ,#ਬਰੋ ਆਨ ਮੋਕੋ ਭਜੋਂ ਆਜ ਤੋਕੋ#ਚਲੋ ਦੇਵਲੋਕੋ ਤਜੋ ਬੇਗ ਲੰਕਾ.#(ਰਾਮਾਵ)#੫. ਉਹ ਛੰਦ ਭੀ ਚਉਬੋਲਾ ਹੈ ਜਿਸ ਦੇ ਚੌਥੇ ਪਦ ਦੇ ਆਦਿ ਸੰਬੋਧਕ ਪਦ ਹੋਵੇ, ਦੇਖੋ, ਅੜਿੱਲ ਦਾ ਭੇਦ ੫। ੬. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚਾਰ ਪ੍ਰੇਮੀਆਂ ਦੇ ਪਰ ਥਾਇ ਬੋਲ (ਵਚਨ) ਜਿਸ ਬਾਣੀ ਵਿੱਚ ਕਥਨ ਕੀਤੇ ਹਨ, ਉਸ ਦੀ "ਚਉਬੋਲਾ" ਸੰਗ੍ਯਾ ਹੈ, ਚਾਹੋ ਛੰਦ ਇਸ ਦਾ ਦੋਹਾ ਹੈ, ਯਥਾ:-#ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰਿ ਛਾਇ,#ਬੀਧੇ ਬਾਂਧੇ ਕਮਲ ਮਹਿ ਭਵਰ ਰਹੇ ਲਪਟਾਇ.#(ਚਉਬੋਲੇ ਮਃ ੫)#੭. ਕਿਸੇ ਕਿਸੇ ਦੇ ਮਤ ਵਿੱਚ "ਤਾਟੰਕ" ਛੰਦ ਦਾ ਨਾਮ ਹੀ ਚਉਬੋਲਾ ਹੈ. ਦੇਖੋ, ਤਾਟੰਕ। ੮. ਅਨੇਕ ਕਵੀਆਂ ਨੇ ਦੋ ਚਰਣ ਦਾ ਚਉਬੋਲਾ ਛੰਦ ਮੰਨਿਆ ਹੈ. ਪ੍ਰਤਿ ਚਰਣ ੩੦ ਮਾਤ੍ਰਾ. ਪਹਿਲਾ ਵਿਸ਼੍ਰਾਮ ੧੬. ਪੁਰ, ਦੂਜਾ ੧੪. ਪੁਰ, ਅੰਤ ਲਘੁ ਗੁਰੁ.#ਉਦਾਹਰਣ-#ਸ਼ਸਤ੍ਰ ਸਜਾਇ ਧ੍ਯਾਯ ਜਗਦੀਸ਼੍ਵਰ,#ਸੂਰਵੀਰਤਾ ਚਿੱਤ ਧਰੋ,#ਆਲਸ ਕਾਇਰਤਾ ਕੰਜੂਸੀ,#ਕਦੀ ਨ ਇਨ ਕਾ ਸੰਗ ਕਰੋ.
ਸੰਗ੍ਯਾ- ਚਤੁਮੁਖ. ਚਾਰ ਮੂਹਾਂ ਵਾਲਾ ਬ੍ਰਹਮਾ। ੨. ਵਿ- ਚਾਰਮੂਹਾਂ। "ਚਉਮੁਖ ਦੀਵਾ ਜੋਤਿ ਦੁਆਰ." (ਰਾਮ ਬੇਣੀ) ਭਾਵ ਚਾਰੇ ਪਾਸੇ ਪ੍ਰਕਾਸ਼ ਕਰਨ ਵਾਲਾ ਆਤਮਪ੍ਰਕਾਸ਼.
ਦੇਖੋ, ਚਾਮਰ. ਦੇਖੋ, ਚਉਰਢੂਲ। ੨. ਦਿਸ਼ਾ. ਓਰ. ਤਰਫ਼. "ਸਭਨਾਂ ਚਉਰਾਂ ਵਿਖੇ ਆਸਣ ਥਾਪੇ." (ਮਗੋ)
ਸੰਗ੍ਯਾ- ਚੌਰ (ਚਾਮਰ) ਦਾ ਢੋਰਨ (ਫਿਰਣਾ). ਚੌਰ ਫੇਰਣ ਦਾ ਭਾਵ. "ਚਉਰਢੂਲ ਜਾਂਚੈ ਹੈ ਪਵਣੁ." (ਮਲਾ ਨਾਮਦੇਵ)
quadrangle, quadrilateral, tetragon
quadrilateral, tetragonal, four-cornered
citron, shaddock, pomelo, Citrus grandis; settled rent (of agricultural land)
same as ਚਕੋਣਾ
beetroot, sugar beet, Beta vulgaris