ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਤਾਪ. ਸੇਕ. ਆਂਚ. "ਭਉ ਖਲਾ ਅਗਨਿ ਤਪ ਤਾਉ." (ਜਪੁ) "ਬਹੁੜਿ ਨ ਪਾਵੈ ਤਾਉ." (ਸ੍ਰੀ ਮਃ ੧) ੨. ਤਪਨ. ਤਪ ਕਰਣ ਦੀ ਕ੍ਰਿਯਾ. "ਅਸੰਖ ਤਪ ਤਾਉ." (ਜਪੁ) ੩. ਕਸ੍ਟ. ਖੇਦ. "ਤਾਉ ਦੈ ਬੂਝ ਦੁਹੂੰ ਕਹਿਂ ਭੂਪਤਿ." (ਕ੍ਰਿਸਨਾਵ) ੪. ਕਾਗ਼ਜ ਦਾ ਤਖ਼ਤਾ.


ਕ੍ਰਿ- ਤਾਪ ਦੇਣਾ. ਤਪਾਉਣਾ.


ਸੰਗ੍ਯਾ- ਮਿੱਟੀ ਦਾ ਉਹ ਬਰਤਨ ਜਿਸ ਵਿੱਚ ਕੋਈ ਚੀਜ਼ ਤਪਾਈਏ. ਚੁਲ੍ਹੇ ਪੁਰ ਚੜ੍ਹਾਉਣ ਦਾ ਭਾਂਡਾ। ੨. ਘੜਾ. ਮਿੱਟੀ ਦਾ ਮਟਕਾ.


ਸੰਗ੍ਯਾ- ਛੋਟਾ ਤਾਉੜਾ. ਮਟਕੀ. ਮੱਘੀ. ਹਾਂਡੀ.


ਸੰਗ੍ਯਾ- ਤਾਇਆ. ਪਿਤਾ ਦਾ ਵਡਾ ਭਾਈ। ੨. ਤਾਪ. ਗਰਮੀ। ੩. ਤਪ. ਬੁਖ਼ਾਰ. ਜ੍ਵਰ. "ਪਾਲਾ ਤਾਊ ਕਛੂ ਨ ਬਿਆਪੈ." (ਆਸਾ ਮਃ ੫)