ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬ੍ਰਹਮਣ ਅਤੇ ਬ੍ਰਾਹਮਣ.


ਬ੍ਰਹਮ ਦੇ ਜਤਾਉਣ (ਗ੍ਯਾਨ ਕਰਾਉਣ) ਵਾਲਾ ਮੰਤ੍ਰ, ਓਅੰ. ੴ.


ਬ੍ਰਹਮਾਵਰ੍‍ਤ. ਸਰਸ੍ਵਤੀ ਅਤੇ ਘੱਘਰ (ਦ੍ਰਿਸਦਵਤੀ) ਦੇ ਵਿਚਕਾਰ ਦਾ ਦੇਸ਼. ਜੋ ੫੬ ਮੀਲ ਲੰਮਾ ਅਤੇ ੨੦. ਤੋਂ ੪੦ ਮੀਲ ਤੀਕ ਚੌੜਾ ਹੈ। ੨. ਮਨੁ ਦੇ ਲੇਖ ਅਨੁਸਾਰ ਸਰਸ੍ਵਤੀ ਘੱਘਰ ਅਤੇ ਗੰਗਾ ਦੇ ਮਧ੍ਯ ਦਾ ਦੇਸ਼.¹


ਬ੍ਰਾਹ੍‌ਮਣ ਦਾ ਮਾਰਨਾ। ੨. ਆਤਮਾ ਗਿਆਨੀ ਦਾ ਵਧ.


ਸੰ. ब्रहमज्ञ. ਬ੍ਰਹ੍‌ਮ ਦੇ ਜਾਣਨ. ਵਾਲਾ. ਆਤਮਗਿਆਨੀ.


ब्रहमणय. ਬ੍ਰਾਹਮਣ ਦਾ। ੨. ਵੇਦਾਭ੍ਯਾਸੀ। ੩. ਬ੍ਰਾਹਮਣਾਂ ਨਾਲ ਪ੍ਰੇਮ ਰੱਖਣ ਵਾਲਾ। ੪. ਬ੍ਰਾਹਮਣ ਦਾ ਧਰਮ.


ਸੰ. वृत्रहा. ਵ੍ਰਿਤ੍ਰਹਾ. ਵ੍ਰਿਤ੍ਰ ਦੈਤ ਦੇ ਮਾਰਨ ਵਾਲਾ, ਇੰਦ੍ਰ. (ਸਨਾਮਾ) ੨. ਦੇਖੋ, ਵਰ੍ਹਾ.