ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਇਕ ਵਰਣਿਕ ਛੰਦ. ਇਸ ਦਾ ਨਾਉਂ "ਅਕਵਾ," "ਕਨ੍ਯਾ" ਅਤੇ "ਤੀਰਣਾ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਮ, ਗ. , .#ਉਦਾਹਰਣ-#ਲੱਗੈਂ ਤੀਰੰ। ਭੱਗੈਂ ਭੀਰੰ।#ਰੋਸੰ ਰੁੱਝੇ। ਅਸੰਤ੍ਰ ਜੁੱਝੇ॥ (ਰਾਮਾਵ)


ਅਜਬ- ਆਕ੍ਰਿਤਿ. ਅਦਭੁਤ ਆਕਾਰ. ਅ਼ਜੀਬ ਸ਼ਕਲ. ਅਚਰਜ ਮੂਰਤਿ. "ਅਜਬਾਕ੍ਰਿਤਿ ਹੈਂ." (ਜਾਪੁ)


ਅ਼. [عجم] ਵਿ- ਗੁੰਗਾ. ਅਬੋਲ. ਮੂਕ. ਅਜਿਹ੍ਵ। ੨. ਸੰਗ੍ਯਾ- ਅ਼ਰਬ ਵਾਲੇ ਈਰਾਨ ਤੇ ਤੂਰਾਨ ਨੂੰ ਇਸ ਵਾਸਤੇ ਅਜਮ ਆਖਦੇ ਹਨ ਕਿ ਉਹ ਗੁੰਗਿਆਂ ਦਾ ਦੇਸ਼ ਹੈ, ਕਾਰਣ ਇਹ ਕਿ ਅ਼ਰਬੀ ਆਪਣੇ ਮੁਕਾਬਲੇ ਵਿੱਚ ਉਨ੍ਹਾਂ ਨੂੰ ਵਕਤਾ ਨਹੀਂ ਸਮਝਦੇ. "ਹਕਾਯਤ ਸ਼ੁਨੀਦੇਮ ਸ਼ਾਹੇ ਅ਼ਜਮ." (ਹਕਾਯਤ ੮)


ਅ਼. [عظمت] ਅ਼ਜਮਤ. ਪ੍ਰਤਾਪ। ੨. ਵਡਿਆਈ. ਬਜ਼ੁਰਗੀ। ੩. ਕਰਾਮਤ. ਕਰਾਮਾਤ. "ਸ਼ਰਾ ਮਾਨ ਕੈ ਅਜਮਤ ਦੈਨ." (ਗੁਪ੍ਰਸੂ)


ਕ੍ਰਿ- ਅਜਮਾਇਸ਼ (ਆਜ਼ਮਾਯਸ਼) ਵਿੱਚ ਲਿਆਉਣਾ. ਪਰੀਖ੍ਯਾ (ਪਰੀਕ੍ਸ਼ਾ) ਕਰਨੀ. ਪਰਤਿਆਉਣਾ. ਤਜਰਬਾ ਕਰਨਾ.


ਫ਼ਾ. [ازماہ تاماہی] ਚੰਦ ਤੋਂ ਲੈਕੇ ਮੱਛੀ ਤੀਕ. ਭਾਵ- ਆਕਾਸ਼ ਤੋਂ ਪਾਤਾਲ ਤੀਕ. ਦੇਖੋ, ਅਜ ੧੦.