ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਜਗਾਵੇ. ਨੀਂਦ ਦੂਰ ਕਰਾਵੇ. "ਜਿਸੁ ਤੇ ਸੁਤਾ ਨਾਨਕਾ ਜਗਾਏ ਸੋਈ." (ਆਸਾ ਅਃ ਮਃ ੧)


ਦੇਖੋ, ਜਗਾਤ.


ਜ਼ਕਾਤ ਵਸੂਲ ਕਰਨ ਵਾਲਾ. ਟੈਕਸ ਲੈਣ ਵਾਲਾ. ਦੇਖੋ, ਜਗਾਤੀ. "ਜਮੁ ਜਾਗਾਤੀ ਨੇੜਿ ਨ ਆਇਆ." (ਤੁਖਾ ਛੰਤ ਮਃ ੪)


ਜਾਗਕੇ. "ਜਾਗਤੁ ਜਾਗਿਰਹੈ ਗੁਰਸੇਵਾ." (ਮਲਾ ਅਃ ਮਃ ੧)


ਫ਼ਾ. [جاگیِر] ਸੰਗ੍ਯਾ- ਰਾਜੇ ਵੱਲੋਂ ਦਿੱਤੀ ਜ਼ਮੀਨ ਦੇ ਲੈਣ ਦੀ ਕ੍ਰਿਯਾ। ੨. ਉਹ ਗਾਂਵ ਅਥਵਾ ਜ਼ਮੀਨ ਜੋ ਰਾਜੇ ਵੱਲੋਂ ਕਿਸੇ ਨੂੰ ਮੁਆ਼ਫ਼ ਹੋਵੇ.


ਜਾਗੀਰ ਰੱਖਣ ਵਾਲਾ. ਮੁਆ਼ਫ਼ੀਦਾਰ.


ਦੇਖੋ, ਜਾਗੁ. "ਜਾਗੁ ਰੇ ਮਨ, ਜਾਗਨਹਾਰੇ." (ਆਸਾ ਮਃ ੫) "ਜਾਗੁ ਸੋਇ ਸਿਮਰਨ ਰਸ ਭੋਗ." (ਰਾਮ ਕਬੀਰ) ੨. ਜਾਵੇਗਾ. "ਨਾ ਆਵੈ ਨਾ ਜਾਗੁ." (ਸ੍ਰੀ ਮਃ ੫)


ਜਾਗਰਨ ਕਰਨ ਵਾਲਾ. ਨੀਂਦ ਦਾ ਤ੍ਯਾਗੀ. "ਕਾਪੜੀ ਕਉਤੇ ਜਾਗੂਤਾ." (ਸ੍ਰੀ ਅਃ ਮਃ ੫)