ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬਾਰਾ। ੨. ਓੜਕ. ਅੰਤ. "ਕਹਰਿ ਕਥਨਿ ਵਾਰਾ ਨਹੀ ਆਵੈ." (ਆਸਾ ਮਃ ੧) ੩. ਵਾਲਾ. ਦਾਨ. ਵੰਡ. ਅਵਰ ਨ ਕੋਊ ਮਾਰਨ ਵਾਰਾ." (ਆਸਾ ਮਃ ੪) ਆਇਆ ਹਕਾਰਾ ਚਲਣ ਵਾਰਾ." (ਸਦੁ) ੪. ਉਰਲਾ. ਪਾਸਾ. ਉਰਾਰ। ੫. ਦੇਖੋ, ਵਾਲਾ.


ਕਾਸ਼ੀ. ਦੇਖੋ, ਬਨਾਰਸ


ਵੇਸ਼੍ਯਾ. ਦੇਖੋ, ਬਾਰਾਂਗਨਾ ਅਤੇ ਵਾਰਵਧੂ.


ਦੇਖੋ. ਸ਼ਲੋਕ ਵਾਰਾਂ ਤੇ ਵਧੀਕ.


ਕ੍ਰਿ. ਵਿ- ਵਾਰਣ ਕਰਕੇ. ਹਟਾਕੇ। ੨. ਵਾਰ (ਦਿਨ) ਵਿੱਚ. "ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ." ਛਨਿਛਰ ਵਾਰਿ ਸਉਣ ਸਾਸਤ ਬੀਚਾਰੁ." (ਬਿਲਾ ਵਾਰ ੭. ਮਃ ੩) ੩. ਸੰਗ੍ਯਾ- ਵਾੜੀ. ਬਗੀਚਾ। ੪. ਵਾੜ. "ਸਾਚਧਰਮ ਕੀ ਕਰਿਦੀਨੀ ਵਾਰਿ." (ਆਸਾ ਅਃ ਮਃ ੫) ੫. ਸੰ. ਜਲ. ਪਾਣੀ। ੬. ਹਾਥੀ ਨੂੰ ਰੋਕ ਲੈਣ ਵਾਲਾ ਬੰਧਨ। ੭. ਸਰਸ੍ਵਤੀ। ੮. ਛੋਟੀ ਗਾਗਰ.


ਦੇਖੋ, ਵਾਰਣ ਅਤੇ ਵਾਰਨਾ। ੨. ਪਿੱਛੇ ਰੱਖਿਆ. ਲੁਕੋਇਆ. "ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆ." (ਸ. ਫਰੀਦ) ਜੇ ਮੈ ਮਿਤ੍ਰਾਂ ਦੇ ਆਉਣ ਪੁਰ ਕੁਝ ਲੁਕੋ ਰੱਖਿਆ ਹੁੰਦਾ.