ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [وارث] ਵਾਰਿਸ. ਵਿਰਸਾ (ਮੀਰਾਸ) ਲੈਣ ਵਾਲਾ. ਮਾਲਿਕ.


ਦੇਖੋ, ਵਾਰਸਸ਼ਾਹ.


ਵਿ- ਵਾਰਿ (ਜਲ) ਵਿੱਚ ਫਿਰਨ ਵਾਲਾ। ੨. ਸੰਗ੍ਯਾ- ਮੱਛ ਆਦਿ ਜੀਵ.


ਵਾਰਿਚਰ (ਮਕਰ) ਕੇਤੁ (ਝੰਡਾ). ਮਕਰਮੱਛ ਦਾ ਚਿੰਨ੍ਹ ਹੈ ਜਿਸ ਦੇ ਨਸ਼ਾਨ ਵਿੱਚ, ਕਾਮਦੇਵ.


ਵਿ- ਵਾਰਿ (ਪਾਣੀ) ਤੋਂ ਪੈਦਾ ਹੋਣ ਵਾਲਾ। ੨. ਸੰਗ੍ਯਾ- ਕਮਲ। ੩. ਸਮੁੰਦਰੀ ਲੂਣ। ੪. ਮੱਛ। ੫. ਘੋਗਾ। ੬. ਸ਼ੰਖ ਦੇਖੋ, ਬਾਰਿਜ.


ਕਹਾਰ. ਸੱਕਾ. ਦੇਖੋ, ਬਾਰਿਦ। ੨. ਅ਼. [وارِد] ਵਿ- ਉਤਰਨ ਵਾਲਾ. ਪਹੁਚਣ ਵਾਲਾ। ੩. ਜਹੂਰ ਵਿੱਚ ਆਇਆ.


ਸਮੁੰਦਰ. ਦੇਖੋ, ਬਾਰਿਧਿ ਅਤੇ ਬਾਰਿ ਨਿਧਿ.


ਜਲਪਤਿ, ਵਰੁਣ.


ਫੁਹਾਰਾ. ਜਲਯੰਤ੍ਰ.