ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਚਿੱਟਾ. ਚਿੱਟੀ. ਉੱਜਲ. "ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ." (ਵਾਰ ਸ੍ਰੀ ਮਃ ੧)


ਵਿ- ਸਫ਼ੇਦ. ਨਿਰਮਲ. ਉੱਜਲ. "ਚਿਟੇ ਜਿਨ ਕੇ ਕਪੜੇ ਮੈਲੇ ਚਿਤੁ ਕਠੋਰ ਜੀਉ." (ਸੂਹੀ ਅਃ ਮਃ ੧)


ਦੇਖੋ, ਚਿਟਾ.


ਦੇਖੋ, ਚਿਟਾ.


ਦੇਖੋ, ਚਟਾਨ.


ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਜੋ ਚਿੱਟਾ ਬਾਜ਼ ਹੱਥ ਤੇ ਰੱਖਦੇ ਹਨ. ਸ਼੍ਵੇਤ ਬਾਜ਼ ਵਾਲਾ. ਬੱਗੇ ਬਾਜ਼ ਵਾਲਾ.#ਨੀਚ ਨੀਚ ਆਖਕੇ ਅਛੂਤ ਦੁਰਕਾਰਿਆਂ#ਨੂੰ ਕੌਣ ਚੁੱਕ ਪੁੱਤਾਂ ਵਾਂਙ ਛਾਤੀ ਨਾਲ ਲਾਂਉਂਦਾ?#ਇੱਕ ਘਰ ਹੋਣ ਜਿੱਥੇ ਬਾਰਾਂ ਚੁਲ੍ਹੇ ਵੱਖ ਵੱਖ#ਕੋਣ ਉਨ੍ਹਾਂ ਇੱਕ ਭਾਂਡੇ ਅੰਮ੍ਰਿਤ ਪਿਆਉਂਦਾ?#ਬਿਨਾ ਘਰ ਧਰ ਜੇੜੇ ਫਿਰਨ ਵ੍ਰਿਜੇਸ਼ਹਰਿ#ਕੌਣ ਤਿਨ੍ਹਾਂ ਰਾਜ ਦੇ ਸਿੰਘਾਸਨ ਬਹਾਉਂਦਾ?#ਹੁੰਦੇ ਕਿਵੇਂ ਚਿੜੇ ਬਾਜ਼ ਗਿੱਦੜ ਬਬਰ ਸ਼ੇਰ#ਚਿੱਟੇ ਬਾਜ਼ਵਾਲਾ ਜੇ ਨਾ ਜਗ ਵਿੱਚ ਆਂਉਂਦਾ?