ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਯਾਚਨ. ਮੰਗਣਾ. "ਜਾਚਉ ਸੰਤਰਾਵਲ." (ਬਿਲਾ ਅਃ ਮਃ ੫) ੨. ਮੰਗ. ਯਾਚਨਾ. "ਸਾਧ ਤੇਰੇ ਕੀ ਜਾਚਨਾ ਵਿਸਰੁ ਨ ਸਾਸਿ ਗਿਰਾਸਿ." (ਆਸਾ ਅਃ ਮਃ ੫) ੩. ਜਾਂਚਨਾ. ਅਨੁਮਾਨ ਕਰਨਾ. ਅਟਕਲਨਾ। ੪. ਇਮਤਹ਼ਾਨ ਕਰਨਾ. ਪਰਖਣਾ.


ਸੰਗ੍ਯਾ- ਯਾਚਨਾ. ਮੰਗ. "ਜਾਚੜੀ ਸਾ ਸਾਰੁ." (ਵਾਰ ਗਉ ੨. ਮਃ ੫)


ਦੇਖੋ, ਜਾਚਕ. "ਜਾਚਿਕ ਮੰਗੈ ਨਿਤ ਨਾਮੁ." (ਵਾਰ ਗਉ ੨. ਮਃ ੫)


ਯਾਚਨਾ ਕਰਦਾ ਹੈ. ਮੰਗਦਾ ਹੈ. "ਜਾਚਕ ਨਾਮੁ ਜਾਚੈ." (ਕਲਿ ਮਃ ੫) ੨. ਜਾਂਚਦਾ ਹੈ. ਦੇਖੋ, ਜਾਚਨਾ ੩. ਅਤੇ ੪.


ਯਾਚਨਾ ਕਰਦਾ ਹੈ. ਮੰਗਦਾ ਹੈ. "ਜਾਚਕ ਸਦਾ ਜਾਚੋਵੈ." (ਵਾਰ ਰਾਮ ੨. ਮਃ ੫)


ਸੰਗ੍ਯਾ- ਯਾਚਨਾ. ਭੀਖ. ਦਾਨ. "ਜਨੁ ਬਾਂਛੈ ਜਾਚੰਗਨਾ." (ਮਾਰੂ ਸੋਲਹੇ ਮਃ ੫) ੨. ਜਨ (ਪੁਰੁਸ) ਅਤੇ ਅੰਗਨਾ (ਤ੍ਰੀ) ਸਭ ਉਸ ਤੋਂ ਮੰਗਦੇ ਹਨ.


ਯਾਚੰਤਿ. ਯਾਚਨਾ ਕਰਦੇ (ਮੰਗਦੇ) ਹਨ. ਯਾਚਨਾ ਕਰਦਾ ਹੈ. ਮੰਗਦਾ ਹੈ. "ਜਾਚੰਤਿ ਨਾਨਕ ਕ੍ਰਿਪਾ." (ਸਹਸ ਮਃ ੫)


ਯਜਨ ਕਰਨ ਵਾਲਾ. ਦੇਖੋ, ਯਾਜਕ.


ਫ਼ਾ. [جاجم] ਜਾਜਿਮ. ਸੰਗ੍ਯਾ- ਬੇਲਬੂਟੇਦਾਰ ਫ਼ਰਸ਼ ਦੀ ਚਾਦਰ. "ਜਾਜਮ ਅਰੁ ਸਤਰੰਜੀ ਸੰਗ." (ਗੁਪ੍ਰਸੂ)