ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮੇਘ. ਬੱਦਲ.


ਦੇਖੋ, ਬਾਰੀ। ੨. ਨੰਬਰ. ਕ੍ਰਮ. "ਵਾਰੀ ਆਪੋ ਆਪਣੀ ਕੋਈ ਨ ਬੰਧੈ ਧੀਰ" (ਓਅੰਕਾਰ) ੩. ਕ਼ੁਰਬਾਨ. ਬਲਿਹਾਰ. "ਵਾਰੀ ਮੇਰੇ ਗੋਵਿੰਦਾ, ਵਾਰੀ ਮੇਰੇ ਪਿਆਰਿਆ !" (ਗਉ ਮਃ ੪) ੪. ਵਾਰ. ਬੇਰ. ਦਫਹ. "ਵਾਰੀ ਇਕ, ਧਰ ਦ੍ਵੈ ਤਰਵਾਰੀ." (ਗੁਪ੍ਰਸੂ) ੫. ਵਾਰਣ ਕੀਤੀ. ਰੋਕੀ. ਹਟਾਈ. "ਵਾਰੀ ਸਤ੍ਰੁਸੈਨ ਬਲਵਾਰੀ." (ਗੁਪ੍ਰਸੂ) ੬. ਵਾਰਿ. ਜਲ. ਦੇਖੋ, ਵਾਰੀਧਰ। ੭. ਵਾਲੀ. ਵਾਨ. "ਧੁਨਿ ਸੁਖਵਾਰੀ." (ਗੁਪ੍ਰਸੂ) ੮. ਸੰ. ਹਾਥੀਆਂ ਦੇ ਬੰਨ੍ਹਣ ਦੀ ਥਾਂ। ੯. ਹਾਥੀ ਬੰਨ੍ਹਣ ਦੀ ਜੰਜੀਰੀ। ੧੦. ਛੋਟੀ ਗਾਗਰ.


ਵਰਜਨ ਕੀਤਾ. ਰੋਕਿਆ. "ਕਰਨਿ ਭਗਤਿ ਦਿਨੁ ਰਾਤਿ, ਨ ਰਹਨੀ ਵਾਰੀਆ." (ਮਃ ੧. ਵਾਰ ਮਾਝ) ੨. ਰੋਕਣ (ਵਰਜਣ) ਵਾਲਾ.


ਵਾਰਿ (ਜਲ) ਧਰ. ਮੇਘ. "ਵਾਰੀਧਰ ਸਮ ਧੁਨਿ ਸੁਖਵਾਹੀ." (ਗੁਪ੍ਰਸੂ)


ਸੰ. ਸੰਗ੍ਯਾ- ਵਾਰਿਨਾਥ. ਸਮੁੰਦਰ। ੨. ਵਰੁਣ ਦੇਵਤਾ.


ਦੇਖੋ, ਵਾਰ। ੨. ਵਾਰੀ. ਕ੍ਰਮ. "ਬੋਹਿਥਿ ਚੜਉ ਜਾ ਆਵੈ ਵਾਰੁ." (ਗਉ ਮਃ ੧)


ਸੰ. ਸੰਗ੍ਯਾ- ਜਲ. ਪਾਣੀ। ੨. ਸ਼ਤਭਿਖਾ ਨਛਤ੍ਰ। ੩. ਹੜਤਾਲ। ੪. ਵਿ- ਵਰੁਣ ਨਾਲ ਹੈ. ਜਿਸ ਦਾ ਸੰਬੰਧ। ੫. ਜਲ ਦਾ.