ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਅਗਨਿ ਦੀ ਲਾਟ। ੨. ਦਾਹ। ੩. ਸੰ. ਇੱਛਾ. ਚਾਹ.


ਸੰ. ਲੋਹਕਾਰ. ਸੰਗ੍ਯਾ- ਲੋਹੇ ਦਾ ਕੰਮ ਕਰਨ ਵਾਲਾ ਕਾਰੀਗਰ. ਆਹਨਗਰ. "ਮਤਿ ਬਸਿ ਪਰਉ ਲੁਹਾਰ ਕੇ ਜਾਰੈ ਦੂਜੀ ਬਾਰ." (ਸ. ਕਬੀਰ)


ਲੋਹਕਾਰ ਦੀ ਇਸਤ੍ਰੀ। ੨. ਲੋਹੇ ਦਾ ਜੰਜੀਰ. ਬੇੜੀ. "ਅਉਗਣ ਪੈਰਿ ਲੁਹਾਰੀ." (ਬਸੰ ਅਃ ਮਃ ੧)


ਸੰਗ੍ਯਾ- ਲੋਹਾ ਹੈ ਜਿਸ ਦੇ ਅੰਗ ਵਿੱਚ, ਐਸੀ ਸੋੱਟੀ. ਲੋਹੇ ਦੇ ਸੰਮ ਵਾਲੀ ਭਾਰੀ ਡਾਂਗ। ੨. ਭਾਰੀ ਲੋਹੇ ਦੀ ਸਾਂਗ (ਬਰਛੀ) ਜਿਸ ਦਾ ਦਸ੍ਤਾ ਕਾਠ ਦਾ ਨਹੀਂ ਹੈ.


ਸੰਗ੍ਯਾ- ਲੋਹ ਭਾਂਡ. ਲੋਹੇ ਦਾ ਪਾਤ੍ਰ.


ਕ੍ਰਿ. ਵਿ- ਜਲਕੇ. ਦਾਹ ਨੂੰ ਪ੍ਰਾਪਤ ਹੋਕੇ. ਲੁਛ ਲੁਛਕੇ. ਲੂਹੇ ਜਾਕੇ. "ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ." (ਸੂਹੀ ਫਰੀਦ) ੨. ਲੋੜਕੇ. ਚਾਹਕੇ. ਦੇਖੋ, ਲੁਹ.