ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਜਰਜਰਾ.


ਫ਼ਾ. [جاۓضروُر] ਜਾਯਜਰੂਰ. ਸੰਗ੍ਯਾ- ਪਾਯਖ਼ਾਨਾ. ਟੱਟੀ.


ਦੇਖੋ, ਜਰਜਰਾ.


ਸੰ. ਜਾਜ੍ਵਲ੍ਯ. ਵਿ- ਪ੍ਰਕਾਸ਼ ਸਹਿਤ. ਪ੍ਰਜ੍ਵਲਿਤ। ੨. ਡਿਗ. ਸੰਗ੍ਯਾ- ਕ੍ਰੋਧ. ਗੁੱਸਾ.


ਸੰਗ੍ਯਾ- ਬਿਜਲੀ. ਛਟਾ. ਦੇਖੋ, ਜਾਜੁੱਲ. "ਕਿ ਜਾਜੁੱਲਿਕਾ ਛੈ." (ਦੱਤਾਵ)


ਜੰਞ (ਜਨੇਤ) ਵਿੱਚ ਸ਼ਾਮਿਲ ਹੋਣ ਵਾਲਾ. ਜਨੇਤੀ. ਬਰਾਤੀ. ਸੰ. ਜਨ੍ਯ. "ਆਪੇ ਜਾਞੀ ਆਪੇ ਮਾਞੀ." (ਆਸਾ ਛੰਤ ਮਃ ੫)


ਦੇਖੋ, ਜੱਟ। ੨. ਜੂਟ. ਜੂੜਾ. "ਕਰਿ ਜਟ ਜਟਾ ਜਟ ਜਾਟ." (ਕਾਨ ਮਃ ੪. ਪੜਤਾਲ) ੩. ਸਿੰਧੀ. ਤੀਰਥਯਾਤ੍ਰਾ ਕਰਨ ਵਾਲਿਆਂ ਦਾ ਟੋਲਾ। ੪. ਹਲ ਦਾ ਓਰਾ. ਸਿਆੜ.


ਦੇਖੋ, ਜੱਟ. ਜਟੜਾ. "ਇਹ ਬਿਧਿ ਸੁਨਿਕੈ ਜਾਟਰੋ ਉਠ ਭਗਤੀ ਲਾਗਾ." (ਆਸਾ ਧੰਨਾ)


ਦੇਖੋ, ਜੱਟ ਅਤੇ ਜਾਟ.