ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਤਅੱਸੁਬ.


ਸਰਵ- ਤਿਸ ਸੇ. ਉਸ ਸੇ.


ਦੇਖੋ, ਤਾਹਣਾ। ੨. ਦੇਖੋ, ਤਾਹਿ.


ਸੰ. ਤ੍ਰਾਸਨ. ਡਰਾਉਣ ਦੀ ਕ੍ਰਿਯਾ। ੨. ਡਰਾਕੇ ਹਟਾਉਣਾ. ਇਸ ਦੇ ਰੂਪ ਪੰਜਾਬੀ ਵਿੱਚ ਤਾਹੁਣਾ, ਤ੍ਰਾਹਣਾ ਅਤੇ ਤ੍ਰਾਹਿ ਹੋ ਗਏ ਹਨ.


ਫ਼ਾ. [تاہم] ਵ੍ਯ- ਤਾਂਭੀ. ਤੌ ਭੀ. ਫਿਰ ਭੀ.


ਅ਼. [تہریت] ਤਹਰੀਤ. ਸੰਗ੍ਯਾ- ਰਿੱਝਕੇ ਕੜ੍ਹੀ ਜੇਹਾ ਹੋਇਆ ਮਾਸ. ਮਾਸ ਦੀ ਕੜ੍ਹੀ. "ਤਾਹਰੀ ਔਰ ਪੁਲਾਵ ਘਨੇ." (ਕ੍ਰਿਸਨਾਵ)


ਦੇਖੋ, ਤਹਿਰੂ. "ਤਾਹਰੂ ਡਾਰ ਜੀਨ ਕਰ ਲੀਨ." (ਗੁਪ੍ਰਸੂ)


ਕ੍ਰਿ. ਵਿ- ਤਹਾਂ. ਉੱਥੇ. "ਜਨਮ ਮਰਨ ਨ ਤਾਹਾ." (ਬਿਲਾ ਛੰਤ ਮਃ ੫) ੨. ਸਰਵ- ਉਸ ਦੇ. ਤਿਸ ਦੇ. "ਨਾਮਰਤਨ ਮਨਿ ਤਾਹਾ ਹੇ." (ਮਾਰੂ ਸੋਲਹੇ ਮਃ ੩) ੩. ਉਸ ਤੋਂ. ਉਸ ਪਾਸੋਂ. "ਲੇਖਾ ਕੋਇ ਨ ਮੰਗੈ ਤਾਹਾ ਹੇ." (ਮਾਰੂ ਸੋਲਹੇ ਮਃ ੩)