ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. सर्पिल ਸਿਰ੍‍ਪਲ. ਸੰਗ੍ਯਾ- ਦੁੱਧ, , ਜੋ ਸਿਰ੍‍ਪ (ਘੀ) ਦੇ ਧਾਰਨ ਵਾਲਾ ਹੈ. ਜਿਸ ਵਿੱਚੋਂ ਘੀ ਨਿਕਲਦਾ ਹੈ. "ਤੁਮ ਮਖਤੂਲ ਸਪੇਦ ਸਪੀਅਲ ਹਮ ਬਪੁਰੇ ਜਸ ਕੀਰਾ." (ਆਸਾ ਰਵਿਦਾਸ) ਤੁਸੀਂ ਰੇਸ਼ਮ ਹੋਂ ਦੁੱਧ ਜੇਹੇ ਚਿੱਟੇ, ਅਸੀਂ ਬੇਚਾਰੇ ਕੀਰਾਨ (ਕਾਲੇ ਪੱਥਰ) ਹਾਂ. ਦੇਖੋ, ਕੀਰਾ.


ਵਿ- ਸ- ਪ੍ਰੀਤਿ. ਪ੍ਰੇਮ ਸਹਿਤ. ਪਿਆਰ ਨਾਲ. ੨. ਸੰ. ਸਪੀਤਿ. ਸੰਗ੍ਯਾ- ਸਾਥ ਪੀਣ ਦੀ ਕ੍ਰਿਯਾ. ਕਿਸੇ ਦੇ ਨਾਲ ਪਾਨ ਕਰਨਾ। ੩. ਦੇਖੋ, ਸਿਪੀਤੀ.


ਸਰਪਦਮਨ. ਦੇਖੋ, ਸਰਪਮੇਧ.


ਸੰਗ੍ਯਾ- ਸਰਪ. ਸਾਂਪ. ਸੱਪ. "ਸਪੁ ਪਿੜਾਈ ਪਾਈਐ." (ਮਾਰੂ ਅਃ ਮਃ ੧)


ਵਿ- ਪੁਤ੍ਰ ਸਹਿਤ. ਸਪੁਤ੍ਰ। ਸੁਪੁਤ੍ਰ. ਨੇਕ ਬੇਟਾ। ੩. ਉੱਤਮ ਔਲਾਦ. "ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ." (ਵਾਰ ਰਾਮ ੧. ਮਃ ੩)