ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਜਾਇ.


ਵਿ- ਬਿਨਾ ਜਗਾ. ਜਿਸ ਦਾ ਕੋਈ ਖ਼ਾਸ ਥਾਂ ਨਹੀਂ. "ਅਜਾਹ ਹੈ." (ਜਾਪੁ) ੨. ਅ਼. [اجاح] ਅਜਾਹ਼. ਸੰਗ੍ਯਾ- ਪੜਦਾ। ੩. ਗ਼ਿਲਾਫ਼. ਉਛਾੜ.


ਵਿ- ਜੋ ਜਾਚਿਆ ਨਹੀਂ ਜਾਂਦਾ. ਜਿਸ ਦਾ ਅੰਦਾਜ਼ਹ ਨਹੀਂ ਲਗ ਸਕਦਾ. ਗਿਣਤੀ- ਤੋਲ- ਮਾਪ ਤੋਂ ਬਾਹਰ. "ਅਮਰ ਅਜਾਚੀ ਹਰਿ ਮਿਲੇ." (ਓਅੰਕਾਰ) "ਤੋਲਉ ਨਾਮ ਅਜਾਚੀ." (ਮਾਰੂ ਮਃ ੧) "ਸਤਿਗੁਰੁ ਤੇ ਮਾਗਉ ਨਾਮ ਅਜਾਚੀ." (ਮਾਰੂ ਸੋਲਹੇ ਮਃ ੪) ੨. ਕ੍ਰਿ. ਵਿ- ਬਿਨਾ ਮੰਗਣ ਤੋਂ। ੩. ਸੰ. अयाचिन्. ਵਿ- ਨਾ ਮੰਗਣ ਵਾਲਾ. ਜੋ ਯਾਚਨਾ ਨਾ ਕਰੇ.


ਵਿ- ਬਿਨਾ ਗ੍ਯਾਨ. ਗ੍ਯਾਨ (ਜਾਣ) ਹੀਨ. "ਸੋਈ ਅਜਾਣ, ਕਹੈ ਮੈ ਜਾਨਾ." (ਆਸਾ ਮਃ ੫) "ਪੂਕਾਰੰਤਾ ਅਜਾਣੰਤਾ." (ਵਾਰ ਸਾਰ ਮਃ ੧) ਗ੍ਰੰਥ ਪੜ੍ਹਦਾ ਹੈ ਪਰ ਭਾਵ ਨਹੀਂ ਜਾਣਦਾ. ਸਿੰਧੀ, ਅਜਾਣਿੰਦੋ,


ਸੰ. अजात. ਵਿ- ਜੋ ਜਨਮਿਆ ਨਹੀਂ. "ਅਜਾਤ ਹੈ." (ਜਾਪੁ) ੨. ਸੰ. अज्ञात- ਅਗ੍ਯਾਤ. ਬਿਨਾ ਖ਼ਬਰ. ਬੇਮਅ਼ਲੂਮ. "ਕ੍ਰਿਪਾਣ ਬਾਣ ਬਾਹਹੀਂ। ਅਜਾਤ ਅੰਗ ਲਾਹਹੀਂ." (ਵਿਚਿਤ੍ਰ) ਅਜੇਹੀ ਸਫ਼ਾਈ ਨਾਲ ਸ਼ਸਤ੍ਰ ਚਲਾਉਂਦੇ ਹਨ ਕਿ ਬੇਮਅ਼ਲੂਮ ਅੰਗ ਅਲਗ ਕਰ ਦਿੰਦੇ ਹਨ। ੩. ਦੇਖੋ, ਅਜਾਤਿ ੨. ਅਤੇ ੩.


ਵਿ- ਜਿਸ ਦਾ ਕੋਈ ਵੈਰੀ ਨਹੀਂ ਜਨਮਿਆ. ਜਿਸ ਦਾ ਕੋਈ ਦੁਸ਼ਮਨ ਨਹੀਂ। ੨. ਸਤਿਗੁਰੂ ਨਾਨਕ ਦੇਵ। ੩. ਰਾਜਾ ਯੁਧਿਸ੍ਠਿਰ। ੪. ਕਾਸ਼ੀ ਦਾ ਇੱਕ ਬ੍ਰਹਮਗ੍ਯਾਨੀ ਰਾਜਾ, ਜਿਸ ਦਾ ਜਿਕਰ ਉਪਨਿਸਦਾਂ ਵਿੱਚ ਆਉਂਦਾ ਹੈ. ਇਸ ਨੇ ਬਾਲਾਕੀ ਬ੍ਰਾਹਮਣ ਨੂੰ ਆਤਮਗ੍ਯਾਨ ਦਾ ਉਪਦੇਸ਼ ਦਿੱਤਾ ਸੀ¹। ੫. ਬਿੰਬਸਾਰ ਦਾ ਪੁਤ੍ਰ ਰਾਜਗ੍ਰਿਹ ਦਾ ਰਾਜਾ. ਇਸ ਨੇ ਆਪਣੇ ਪਿਤਾ ਨੂੰ ਮਾਰ ਦਿੱਤਾ ਸੀ, ਪਰ ਪਿੱਛੋਂ ਬਹੁਤ ਪਛਤਾਇਆ ਅਤੇ ਬੁੱਧ ਧਰਮ ਦਾ ਪੈਰੌ ਹੋ ਗਿਆ. ਇਹ ਰਾਜਾ ੫੫੪ ਬੀ. ਸੀ. ਦੇ ਕਰੀਬ ਤਖਤ ਤੇ ਬੈਠਾ, ਅਤੇ ੫੨੭ ਬੀ. ਸੀ. ਵਿੱਚ ਮਰ ਗਿਆ. ਅਜਾਤਸ਼ਤ੍ਰ ਦਾ ਪੁਤ੍ਰ ਦਰਸ਼ਕ ਅਤੇ ਪੋਤਾ ਉਦਯ ਹੋਇਆ ਹੈ.


ਦੇਖੋ, ਅਜਾਤ ਪੰਥੀ.


ਭਗਤ ਭਗਵਾਨ ਦੀ ਸੰਪ੍ਰਦਾਯ ਦੇ ਉਦਾਸੀਆਂ ਵਿੱਚੋਂ ਇੱਕ ਸੁਰਜਨ ਦਾਸ ਸਾਧੂ ਹੋਇਆ ਹੈ, ਜਿਸ ਦੀ ਗੱਦੀ ਦਾ ਥਾਂ ਅਜਨੇਵਾਲ (ਜਿਲਾ ਗੁੱਜਰਾਂਵਾਲਾ) ਵਿੱਚ ਹੈ. ਇਹ ਭੇਖ ਅਤੇ ਜਾਤਿ ਦੇ ਬੰਧਨਾਂ ਤੋਂ ਆਪਣੇ ਤਾਈਂ ਆਜਾਦ ਪ੍ਰਗਟ ਕਰਦਾ ਸੀ, ਜਿਸ ਕਾਰਣ ਇਸ ਦੇ ਚੇਲਿਆਂ ਦਾ ਨਾਉਂ ਅਜਾਤ ਪੰਥੀ ਹੋਇਆ. ਸੁਰਜਨ ਦਾਸ ਦਾ ਰਚਿਆ ਗ੍ਰੰਥ "ਅਜਾਤ ਸਾਗਰ" ਹੈ.