ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਵਾਤ. ਵਾਯੁ. ਪਵਨ। ੨. ਸੰ. ਰੋਮ. ਕੇਸ਼. ਬਾਲ. "ਖੰਨਿਅਹੁ ਤਿਖੀ ਵਾਲਹੁ ਨਿਕੀ, ਏਤੁ ਮਾਰਿਗ ਜਾਣਾ." (ਅਨੰਦੁ) ੩. ਪੂਛ ਦਾ ਰੇਮ। ੪. ਦੁਮ. ਪੂਛ। ੫. ਸੰ. ਬਾਲ. ਬਾਲਕ. ਬੱਚਾ.


ਸੰ. ਸੰਗ੍ਯਾ- ਘੋੜੇ ਅਥਵਾ ਹਾਥੀ ਦੀ ਪੂਛ। ੨. ਕੜਾ. ਚੂੜੀ। ੩. ਅੰਗੂਠੀ। ੪. ਦੇਖੋ, ਬਾਲਕ.