ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਾਵ ਅਤੇ ਭਾਵ.


ਸੰਗ੍ਯਾ- ਹਾਹੁਕਾ। ੨. ਪਛਤਾਵਾ. ਪਸ਼ਚਾਤਾਪ "ਜਿਤੁ ਵੇਲਾ ਵਿਸਰਹਿ ਤਾ ਲਾਗੈ ਹਾਵਾ." (ਵਡ ਮਃ ੫) ੩. ਵਿਯੋਗ." "ਸਾ ਧਨ ਦੁਬਲੀਆ ਜੀਉ ਪਿਰ ਕੈ ਹਾਵੈ." (ਗਉ ਛੰਤ ਮਃ ੧)


ਸੰਗ੍ਯਾ- ਹਵਾ ਵਿੱਚ ਉਡਣ ਵਾਲੀ. ਆਤਿਸ਼ਬਾਜ਼ੀ. ਦੇਖੋ, ਹਵਾਈ. "ਜੈਸੇ ਹਾਵਾਈ ਛਿਨ ਵਿੱਚ ਆਸਮਾਨ ਨੂੰ ਚੜ ਜਾਂਦੀ ਹੈ." (ਜਸਾ) ੨. ਵਿ- ਹਵਾ ਤੁੱਲ. ਪੌਣ ਰੂਪ. "ਅਖੀ ਮੀਟ ਗਇਆ ਹਾਵਾਈ." (ਭਾਗੁ)


ਅ਼. [حاوی] ਹ਼ਾਵੀ. ਵਿ- ਘੇਰਨ ਵਾਲਾ। ੨. ਕਾਬੂ ਕਰਨ ਵਾਲਾ. ਵਸ਼ ਕਰਨ ਵਾਲਾ.


ਹਾਵਾ ਦਾ ਬਹੁ ਬਚਨ. "ਤਿਨ ਕਦੇ ਨ ਚੁਕਨਿ ਹਾਵੇ." (ਵਾਰ ਰਾਮ ੨. ਮਃ ੫) ੨. ਹਾਵਿਆਂ ਕਰਕੇ. "ਨੀਦ ਨ ਆਵੈ ਹਾਵੈ." (ਬਿਲਾ ਮਃ ੫. ਪੜਤਾਲ)


ਸੰਗ੍ਯਾ- ਰਣ ਭੂਮਿ ਵਿੱਚ ਮੋਏ ਯੋਧਿਆਂ ਦੀ ਧੁਨਿ. ਦੇਖੋ, ਹੜ ੩.। ੨. ਹਾੜ੍ਹ ਮਹੀਨਾ। ੩. ਪਾਣੀ ਦਾ ਹੜ੍ਹ. ਦੇਖੋ, ਓ। ੪. ਦੇਖੋ, ਹਾੜਨਾ.


ਕ੍ਰਿ- ਜਾਚਣਾ. ਅੰਦਾਜ਼ਾ ਕਰਨਾ.