ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅਗਨਿ ਦ੍ਵਾਰਾ. ਅੱਗ ਨਾਲ. "ਭ੍ਰਮਬਨ ਦਹਨ ਭਏ ਖਿਨ ਭੀਤਰਿ ਰਾਮ ਨਾਮ ਪਰਹਾਰਿ." (ਸਾਰ ਮਃ੫) ਰਾਮ ਨਾਮ ਰੂਪ ਅੱਗ ਨਾਲ ਭਸਮ ਹੋ ਗਏ.


ਫ਼ਾ. [پرہیز] ਸੰਗ੍ਯਾ- ਰੁਕਣ ਦਾ ਭਾਵ. ਸੰਯਮ। ੨. ਬੁਰਾਈ ਤੋਂ ਦੂਰ ਰਹਿਣ ਦਾ ਨਿਯਮ। ੩. ਪੱਥ (ਪਥ੍ਯ).


ਫ਼ਾ. [پرہیزگار] ਸੰਗ੍ਯਾ- ਸੰਯਮੀ. ਪੱਥ ਰੱਖਣ ਵਾਲਾ। ੨. ਦੋਸਾਂ ਤੋਂ ਦੂਰ ਰਹਿਣ ਵਾਲਾ. ਵਿਕਾਰਾਂ ਤੋਂ ਬਚਣ ਵਾਲਾ.


ਫ਼ਾ. [پرہیزیدن] ਕ੍ਰਿ- ਰੁਕਣਾ. ਪਿੱਛੇ ਹਟਣਾ. ਵਿਸੇ ਵਿਕਾਰਾਂ ਤੋਂ ਬਚਣਾ.


ਦੇਖੋ, ਪਰਿਕਰ.


ਦੇਖੋ, ਪ੍ਰਕਾਸ.