ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਭੋਕ੍ਤਾ. ਭੋਗਣ ਵਾਲਾ. "ਦਾਤਾ ਭੁਗਤਾ ਦੇਨਹਾਰੁ." (ਗਉ ਥਿਤੀ ਮਃ ੫)


ਦੇਖੋ, ਭੁਕਤਿ. "ਭੁਗਤਿ ਮੁਕਤਿ ਕਾ ਕਾਰਣ ਸੁਆਮੀ." (ਗਉ ਮਃ ੯) ਭੋਗ ਮੋਕ੍ਸ਼੍‍ ਦਾ ਕਾਰਣ। ੨. ਭੋਜਨ. ਗਿਜਾ."ਭਗਤਿ ਨਾਮੁ ਗੁਰਸਬਦਿ ਬੀਚਾਰੀ." (ਰਾਮ ਮਃ ੧) "ਭੁਗਤਿ ਗਿਆਨੁ, ਦਇਆ ਭੰਡਾਰਣਿ." (ਜਪੁ)


ਭੋਗਦਾ ਹੈ. "ਕੋਟਿ ਅਨੰਦ ਰਾਜਸੁਖ ਭੁਗਵੈ." (ਟੋਡੀ ਮਃ ੫)


ਸੰਗ੍ਯਾ- ਭੋਗ੍ਯ ਪਦਾਰਥ. ਮਿੱਠਾ ਪਾਕੇ ਕੁੱਟੇ ਹੋਏ ਤਿਲ। ੨. ਥੋਥੇ ਲਈ ਭੀ ਭੁੱਗਾ ਸ਼ਬਦ ਵਰਤਿਆ ਜਾਂਦਾ ਹੈ, ਜਿਵੇਂ- ਦਾਣੇ ਭੁੱਗੇ ਹੋਗਏ ਹਨ, ਕੰਧ ਰੋਹੀ ਨੇ ਭੁੱਗੀ ਕਰ ਦਿੱਤੀ ਹੈ। ੩. ਚੂਰਾ. ਚੂਰਣ.