ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਅਵਲੋਕਨ. ਤੱਕਣ ਦੀ ਕ੍ਰਿਯਾ. ਨਜਰ ਦੀ ਟਕ। ੨. ਖੋਜ. ਤਲਾਸ. ਭਾਲ। ੩. ਕ੍ਰਿ. ਵਿ- ਤੱਕਕੇ. ਦੇਖਕੇ. "ਰੀਝਤ ਤਾਕ ਬਡੇ ਨ੍ਰਿਪ ਐਸਹਿ." (ਅਜਰਾਜ) ੪. ਅ਼. [طاق] ਤ਼ਾਕ਼. ਮਿਹਰਾਬ. ਡਾਟ। ੫. ਡਾਟਦਾਰ ਮਕਾਨ। ੬. ਤਾਕੀ. ਦਰੀਚੀ। ੭. ਆਲ੍ਹਾ. ਆਲਮਾਰੀ। ੮. ਕਪਾਟ. ਖਿੜਕੀ. "ਉਘਰਿਗਏ ਬਿਖਿਆ ਕੇ ਤਾਕ." (ਕਾਨ ਮਃ ੪) ੯. ਵਿ- ਅਦੁਤੀ. ਲਾਸਾਨੀ. "ਵਰਤੈ ਤਾਕ ਸਬਾਇਆ." (ਮਾਰੂ ਸੋਲਹੇ ਮਃ ੧) ੧੦. ਖਾਸ. ਮਖ਼ਸੂਸ। ੧੧. ਅ਼ਜੀਬ। ੧੨. ਟੌਂਕ. ਵਿਖਮ. ਤਾਖ. ਜੈਸੇ ਇੱਕ, ਤਿੰਨ, ਪੰਜ ਆਦਿ। ੧੩. ਸੰ. ताक. ਸੰਗ੍ਯਾ- ਸੰਤਾਨ. ਔਲਾਦ। ੧੪. ਸਿੰਧੀ. ਤਾਕ. ਮਾਰਗ. ਰਾਹ। ੧੫. ਲਹਿਂਦੀ ਪੰਜਾਬੀ ਵਿੱਚ ਤਾਕ ਦਾ ਅਰਥ ਨਿਪੁਣ ਹੈ. ਜਿਵੇਂ- ਉਹ ਗੁਣਾਂ ਵਿੱਚ ਤਾਕ ਹੈ.


ਅ਼. [طاقت] ਸੰਗ੍ਯਾ- ਜ਼ੋਰ. ਬਲ। ੨. ਸਾਮਰਥ੍ਯ. ਸ਼ਕਤਿ.


ਸਰਵ- ਤਿਸ ਦਾ. ਉਸ ਦਾ. "ਜੜ੍ਹ! ਜਾਪ ਤਾਕਰ ਜਾਪ." (ਬ੍ਰਹਮਾਵ)


ਕ੍ਰਿ. ਵਿ- ਤਥ- ਕਿ. ਤਿਸ ਕਰਕੇ। ੨. ਤੱਕ (ਦੇਖ) ਕੇ.


ਸਰਵ- ਉਸ ਦੀ. ਤਾਂਕੀ. "ਤਾਕੀ ਸਰਨਿ ਪਰਿਓ ਨਾਨਕ ਦਾਸ." (ਬਿਲਾ ਮਃ ੫) ੨. ਉਸ ਦੇ. ਤਾਂਕੇ. "ਆਦਿ ਜੁਗਾਦਿ ਭਗਤਜਨ ਸੇਵਕ ਤਾਕੀ ਬਿਖੈ ਅਧਾਰਾ." (ਦੇਵ ਮਃ ੫) ਤਾਂਕੇ ਵਿਸਯ ਆਧਾਰ। ੩. ਸੰਗ੍ਯਾ- ਛੋਟਾ ਤਾਕ। ੪. ਤੱਕੀ. ਤਕਾਈ. ਦੇਖੀ. ਦੇਖੋ, ਤਕਣਾ. "ਏਕ ਬਾਤ ਸੁਨਿ ਤਾਕੀ ਓਟਾ." (ਗਉ ਮਃ ੫) ੫. ਅ਼. [طاقی] ਤ਼ਾਕ਼ੀ ਦੋ ਰੰਗੀ ਅੱਖਾਂ ਵਾਲਾ ਘੋੜਾ। ੬. ਉੱਚੀ ਟੋਪੀ.


ਅ਼. [تاکیِد] ਅਕਦ (ਮਜਬੂਤ਼) ਕਰਨ ਦੀ ਕ੍ਰਿਯਾ. ਪੱਕ ਕਰਨਾ. ਬਾਰ ਬਾਰ ਦ੍ਰਿੜ੍ਹ ਕਰਾਉਣ ਦਾ ਭਾਵ.