ਵ੍ਯ- ਅੰਗੀਕਾਰ ਅਤੇ ਸੰਮਤੀ ਬੋਧਕ ਸ਼ਬਦ। ੨. ਠੀਕ, ਸਹੀ, ਆਦਿਕ ਦੀ ਥਾਂ ਵਰਤੀਦਾ ਹੈ। ੩. ਸਿਮ੍ਰਿਤੀ (ਚੇਤਾ) ਬੋਧਕ ਭੀ ਹੈ। ੪. ਫ਼ਾ. [ہاں] ਖ਼ਬਰਦਾਰ!
ਸੰਗ੍ਯਾ- ਇਸਤ੍ਰੀਆਂ ਦਾ ਇੱਕ ਗਹਿਣਾ, ਜੋ ਗਲੇ ਪਹਿਨੀਦਾ ਹੈ. ਹੱਸ.
ਦੇਖੋ, ਹਾਸ. ਹਁਸੀ। ੨. ਪੰਜਾਬ ਦੇ ਹਿਸਾਰ ਜਿਲੇ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ, ਜੋ ਹਿਸਾਰ ਤੋਂ ਪੰਦ੍ਰਾਂ ਮੀਲ ਹੈ. ਇਹ ਰਾਜਪੂਤਾਨਾ ਮਾਲਵਾ ਰੇਲਵੇ ਦਾ ਸਟੇਸ਼ਨ ਹੈ. ਹਾਂਸੀ ਅਨੰਗ ਪਾਲ ਪ੍ਰਿਥੀਰਾਜ, ਮਸਊਦ ਅਤੇ ਜਾਰਜ ਟਾਮਸ ਆਦਿਕਾਂ ਦੀ ਰਾਜਧਾਨੀ ਰਹੀ ਹੈ. ਸਨ ੧੮੦੩ ਵਿੱਚ ਇਹ ਅੰਗ੍ਰੇਜ਼ਾਂ ਦੇ ਹੱਥ ਆਈ. ਇਹ ਚਿਰ ਤੀਕ ਅੰਗ੍ਰੇਜ਼ੀ ਛਾਉਣੀ ਰਹੀ. ਸਨ ੧੮੫੭ ਦੇ ਗਦਰ ਵਿੱਚ ਇੱਥੋਂ ਦੀ ਫੌਜ ਨੇ ਬਾਗੀ ਹੋਕੇ ਬਹੁਤ ਅੰਗ੍ਰੇਜ਼ਾਂ ਦੇ ਪ੍ਰਾਣ ਲਏ. ਹੁਣ ਇਸ ਥਾਂ ਛਾਉਣੀ ਨਹੀਂ ਹੈ, ਪਰ ਕਾਸ਼ਤਕਾਰੀ ਦੀ ਫ਼ਾਰਮ ਬਹੁਤ ਸੁੰਦਰ ਹੈ.
ਵ੍ਯ- ਅੰਗੀਕਾਰ। ੨. ਠੀਕ. ਯਥਾਰਥ. ਸਹੀ ੩. ਓਹੋ! ਅਹੋ ਹੋ! "ਹਾਂ ਹਾਂ ਲਪਟਿਓ ਰੇ ਮੂੜੇ." (ਟੋਡੀ ਮਃ ੫) ੪. ਨਿਰਸੰਦੇਹ. ਬਿਨਾ ਸੰਸੇ. "ਹਾਂ ਹਾਂ ਮਨ ਚਰਨ ਰੇਨੁ." (ਕਾਨ ਮਃ ੫)
ਸੰਗ੍ਯਾ- ਪ੍ਰੇਰਣਾ। ੨. ਪੁਕਾਰ. ਟੇਰ। ੩. ਦੇਖੋ, ਹਾਂਕਿ.
nan
ਕ੍ਰਿ- ਹੱਕਣਾ. ਪ੍ਰੇਰਣਾ. ਚਲਾਉਣਾ। ੨. ਧਕੇਲਣਾ.
nan