ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਇੱਕ ਪਿੰਡ, ਜੋ ਜਿਲਾ ਫਿਰੋਜਪੁਰ, ਤਸੀਲ ਥਾਣਾ ਨਥਾਣਾ ਵਿੱਚ ਹੈ ਅਤੇ ਭਟਿੰਡਾ ਰਾਜਪੁਰਾ ਲੈਨ ਦਾ ਰੇਲਵੇ ਸਟੇਸ਼ਨ ਹੈ. ਭਾਈ ਭਗਤੂਵੰਸ਼ੀ ਦਿਆਲਦਾਸ ਨੇ ਇਹ ਪਿੰਡ ਆਬਾਦ ਕੀਤਾ ਸੀ, ਹੁਣ ਉਸ ਦੀ ਔਲਾਦ ਇੱਥੇ ਬਿਸਵੇਦਾਰ ਹੈ. ਕਲਗੀਧਰ ਨੇ ਜਿਸ ਵੇਲੇ ਇੱਥੇ ਚਰਣ ਪਾਏ, ਤਦ ਇੱਕ ਝਿੜੀ ਵਿੱਚ ਵਿਰਾਜੇ ਸਨ. ਜਿਸ ਨੂੰ ਲੋਕ "ਗੁਰੂਸਰ" ਆਖਦੇ ਹਨ. ਭਾਈਕਿਆਂ ਦੀ ਅਨਗਹਿਲੀ ਕਰਕੇ ਸਤਿਗੁਰੂ ਦਾ ਗੁਰੁਦ੍ਵਾਰਾ ਨਹੀਂ ਬਣ ਸਕਿਆ.


ਦੇਖੋ, ਭੁੰਚ। ੨. ਸੰ. ਸੰਗ੍ਯਾ- ਜਿਸ ਨਾਲ ਭੋਜਨ ਕਰੀਏ ਬਾਂਹ ਭੁਜਾ. "ਭੁਜ ਬਲਬੀਰ ਬ੍ਰਹਮ ਸੁਖ ਸਾਗਰ." (ਗਉ ਮਃ ੫) ੩. ਹੱਥ। ੪. ਬੰਬਈ ਹਾਤੇ ਕੱਛ ਰਿਆਸਤ ਦਾ ਪ੍ਰਧਾਨ ਨਗਰ. ਦੇਖੋ, ਕੱਛ ੨। ੫. ਹਾਥੀ ਦੀ ਸੁੰਡ। ੬. ਸ਼ਾਖਾ, ਟਾਹਣੀ। ੭. ਭੋਜਪਤ੍ਰ ਬਿਰਛ। ੮. ਦੋ ਸੰਖ੍ਯਾ (ਗਿਣਤੀ) ਬੋਧਕ. ਕਿਉਂਕਿ ਬਾਹਾਂ ਦੋ ਹੁੰਦੀਆਂ ਹਨ.


ਸੰਗ੍ਯਾ- ਭੋਜਨਸ਼ਾਲਾ. ਰਸੋਈਘਰ. "ਆ ਬੈਠ੍ਯੋ ਜਬ ਹੀ ਭੁਜਸਾਰ। ਲੈ ਤਿਨ ਧਰ੍ਯੋ ਪ੍ਰਸਾਦ ਤਯਾਰ." (ਗੁਵਿ ੧੦)


ਕੱਛੀ. ਬਾਂਹ ਦੀ ਮੂਲ ਹੇਠ ਦਾ ਟੋਆ (arm- pit)


ਜੋ ਭੁਜ (ਟੇਢਾ) ਗਮਨ ਕਰੇ. ਸੱਪ. ਸਰਪ.


ਭੁਜਗ (ਸਰਪ) ਦਾ ਵੈਰੀ, ਗਰੁੜ.