ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਲੋਕੇਸ਼. ਸੰਗ੍ਯਾ- ਲੋਕ ਈਸ਼. ਬ੍ਰਹਮਾ. "ਤਿਨ ਦੇਖਿ ਲੁਕੇਸ ਡਰ੍ਯੋ ਹਿਯ ਮੇ." (ਚੰਡੀ ੧)


ਅ਼. [لُغت] ਸੰਗ੍ਯਾ- ਸ਼ਬਦ. ਲਫਜ.


ਸੰਗ੍ਯਾ- ਲੋਕ (ਜਨ) ਸਮੁਦਾਯ। ੨. ਇਸਤ੍ਰੀ. ਨਾਰੀ. ਔਰਤ. "ਧਾਈ ਲੁਗਾਈ ਆਵੈਂ." (ਰਾਮਾਵ)


ਅ਼. [لُغات] ਸੰਗ੍ਯਾ- ਲੁਗ਼ਤ ਦਾ ਬਹੁ ਵਚਨ। ੨. ਕੋਸ਼. ਅਭਿਧਾਨ. Dictionary.