ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਰਵ- ਅਹੰ. ਮੈ। ੨. ਵ੍ਯ- ਮੈ ਜੁ. "ਹਾਂਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰ." (ਸਵੈਯੇ ਮਃ ੫. ਕੇ) ੩. ਬਿਨਾ ਸੰਸੇ. ਨਿਃ ਸੰਦੇਹ.


ਦੇਖੋ, ਹਾਂਕਿ.


ਦੇਖੋ, ਹੰਜੀ.


ਸੰਗ੍ਯਾ- ਵਡੀ ਹਾਂਡੀ. ਚਾਟਾ. ਤੌਲਾ. "ਲੂਣ ਹਾਂਡਾ ਫੜਿਆ." (ਭਾਗੁ) ੨. ਇੱਕ ਖਤ੍ਰੀ ਗੋਤ. ਇਸ ਗੋਤ ਦੇ ਲੋਕ ਝਟਕਾ ਨਹੀਂ ਖਾਂਦੇ ਅਤੇ ਸ਼ੇਖ ਫ਼ਰੀਦ ਜੀ ਨੂੰ ਕੁਲਪੀਰ ਮੰਨਦੇ ਹਨ.


ਸੰ. हण्डा ਅਤੇ हाण्डिका ਹੰਡਾ ਅਤੇ ਹੰਡਿਕਾ ਸੰਗ੍ਯਾ- ਹਁਡਿਯਾ. ਭੋਜਨ ਪਕਾਉਣ ਦਾ ਪਾਤ੍ਰ."ਕੁੰਭਾਰ ਕੇ ਘਰ ਹਾਂਡੀ ਆਛੈ." (ਟੋਡੀ ਨਾਮਦੇਵ)