ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਵਲੇਵਾ. "ਨਾਮੁ ਵਰਤਣਿ, ਨਾਮੋ ਵਾਲੇਵਾ." (ਸੋਰ ਮਃ ੫)


ਦੇਖੋ, ਬੱਲਮਟੇਰ.


ਸੰ. ਵ੍ਯ- ਨਿਰਸੰਦੇਹ. ਬਿਨਾ ਸ਼ੱਕ.


ਵਾਦਨ (ਵਜਾਉਣਾ) ਕਰਸੀ. ਵਜਾਵੇਗਾ. "ਵਾਸਾ ਵਾਵਸੀ." (ਸਵਾ ਮਃ ੧)


ਵਜਾਉਂਦਾ (ਵਾਦਨ ਕਰਦਾ) ਹੈ। ੨. ਵਾਵਹਿਂ" ਵਜਾਉਂਦੇ ਹਨ। ੩. ਸੰ. ਚੰਗੀ ਤਰਾਂ ਚਲਾਇਆ ਹੋਇਆ.


ਵਾਦਨ. ਵਜਾਉਣਾ. "ਕੇਤੇ ਵਾਵਣਹਾਰੇ." (ਜਪੁ) "ਆਖਿ ਆਖਿ ਮਨੁ ਵਾਵਣਾ." (ਸ੍ਰੀ ਅਃ ਮਃ ੧) ਕਰਤਾਰ ਦਾ ਯਸ਼ ਮੁਖੋਂ ਗਾਕੇ ਮਨਰੂਪ ਵਾਜਾ ਉਸ ਦੇ ਨਾਮ ਵਜਾਉਣਾ। ੨. ਪ੍ਰਸਿੱਧ ਕਰਨਾ. ਲੋਕਾਂ ਵਿੱਚ ਆਖਦੇ ਫਿਰਨਾ. ਬਕਣਾ. ਜੋ ਦੇਇ ਸਹਣਾ ਮਨਹਿ ਕਹਣਾ, ਆਖਿ ਨਾਹੀ ਵਾਵਣਾ." (ਵਡ ਛੰਤ ਮਃ ੧)


ਵਾਤਚਕ੍ਰ. ਪੌਣ ਦੀ ਗੱਠ. ਦੇਖੋ, ਵਰੋਲਾ.