ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਖੁਲ੍ਹ. ਆਜ਼ਾਦੀ. ਸ੍ਵਤੰਤ੍ਰਤਾ.


ਦੇਖੋ, ਖਲਹਾਨ. "ਜਮ ਮਾਰਿ ਕਰੇ ਖੁਲਹਾਨ." (ਸ੍ਰੀ ਮਃ ੧)


ਸੰ. ਸੰਗ੍ਯਾ- ਟੰਗ ਅਤੇ ਪੈਰ ਦਾ ਜੋੜ. ਮੁਰਚਾ। ੨. ਅ਼. [خُلق] ਖ਼ੁਲਕ਼. ਸੁਭਾਉ. ਪ੍ਰਕ੍ਰਿਤਿ. ਆਦਤ.


ਕ੍ਰਿ- ਨਿਰਬੰਧ ਹੋਣਾ. ਮੁਕਤ ਹੋਣਾ. "ਮਾਇਆਫਾਸ ਬੰਧ ਬਹੁ ਬੰਧੇ, ਹਰਿ ਜਪਿਓ ਖੁਲ ਖੁਲਨੇ." (ਨਟ ਮਃ ੪) "ਖੁਲੇ ਹਟ ਹੋਇਆ ਵਪਾਰੁ." (ਵਾਰ ਸੂਹੀ ਮਃ ੧) ੨. ਪ੍ਰਗਟ ਹੋਣਾ. ਪੜਦੇ ਤੋਂ ਬਾਹਰ ਆਉਣਾ.


ਵਡੇ ਸਰੀਣਾਂ ਵਿੱਚੋਂ ਖਤ੍ਰੀਗੋਤ੍ਰ. "ਨਈਆ ਖੁਲਰ ਗੁਰੂ ਪਿਆਰਾ." (ਭਾਗੁ)


ਵਿ- ਕੁਸ਼ਾਦਾ. ਖੁਲ੍ਹਾ. "ਖੁਲੜੇ ਕਪਾਟ." (ਸ੍ਰੀ ਛੰਤ ਮਃ ੫) ੨. ਬੰਧਨਰਹਿਤ. ਮੁਕ੍ਤ.