ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਤਾੜਨਾ. ਸਜ਼ਾ. ਦੇਖੋ, ਯਾਤਨਾ. "ਜੇ ਜੇ ਜਿਯ ਜਾਤਨ ਤੇ ਡਰੇ." (ਵਿਚਿਤ੍ਰ) ੨. ਜਿਸ ਨਾਲ. ਜਿਸ ਸੇ. "ਜਾਤਨ ਮਧੁ ਕੈਟਭ ਕੋ ਖੰਡ੍ਯੋ." (ਪਾਰਸਾਵ)


ਉੱਚ ਅਤੇ ਨੀਚ ਜਾਤਿ. "ਜਾਤ ਨਜਾਤਿ ਦੇਖਿਮਤ ਭਰਮਹੁ, ਸੁਕ ਜਨਕ ਪਗੀ ਲਗਿ ਧਿਆਵੈਗੋ." (ਕਾਨ ਅਃ ਮਃ ੪)


ਦੰਡ. ਤਾੜਨਾ. ਦੇਖੋ, ਯਾਤਨਾ.


ਵਿ- ਜੰਮਿਆ ਅਤੇ ਡਿਗਿਆ. ਜਨਮਿਆ ਅਤੇ ਮੋਇਆ। ੨. ਦੇਖੋ, ਜਾਤਿ ਪਾਤਿ.


ਜਿਸ ਤੋਂ. ਜਿਸ ਸੇ. "ਜਾਤਰ ਜੱਛ ਕਿਨਰ ਅਸੁਰਨ ਕੀ ਸਭ ਕੀ ਕ੍ਰਿਯਾ ਹਿਰਾਨੀ." (ਪਾਰਸਾਵ)