ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗਿਰਿਨਾਰ.


ਫ਼ਾ. [گرِفتہ] ਗਰਿਫ਼ਤਹ. ਪਕੜਿਆ ਹੋਇਆ. ਗ੍ਰਿਹੀਤ. "ਮਮ ਸਰਮੂਇ ਅਜਰਾਈਲ ਗਿਰਫਤਹ." (ਤਿਲੰ ਮਃ ੧)


ਦੇਖੋ, ਗਿਰਿਵਰ.


ਫ਼ਾ. [گِروی] ਵਿ- ਗਿਰੋ ਰੱਖਿਆ ਹੋਇਆ. ਗਹਿਣੇ ਪਾਇਆ. ਰੇਹਿਨ.


ਦੇਖੋ, ਗਿਰਹ। ੨. ਸੰ. ਸੰਗ੍ਯਾ- ਬਾਣੀ. ਕਲਾਮ। ੩. ਜੀਭ. ਰਸਨਾ। ੪. ਸਰਸ੍ਵਤੀ.


ਸੰਗ੍ਯਾ- ਡਿਗਣ ਦੀ ਕ੍ਰਿਯਾ. ਪਤਨ। ੨. ਗ੍ਰਾਮ. ਪਿੰਡ "ਓਨਾ ਘਰ ਨ ਗਿਰਾਉ." (ਸ੍ਰੀ ਅਃ ਮਃ ੩) "ਵੁਨਾ ਘੁਘਿ ਗਿਰਾਉ ਜੀਉ." (ਸ੍ਰੀ ਮਃ ੫. ਪੈਪਾਇ)