ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਮ ਪੁਰ ਮਹਾਰਾਜਾ ਰਣਜੀਤਸਿੰਘ ਜੀ ਦਾ ਅਮ੍ਰਿਤਸਰ ਦੇ ਉੱਤਰ ਪੂਰਵ ਦੀਵਾਨ ਮੋਤੀਰਾਮ ਦੇ ਪੁਤ੍ਰ ਕਿਰਪਾ ਰਾਮ ਦ੍ਵਾਰਾ ਲਗਵਾਇਆ ਸੁੰਦਰ ਬਾਗ, ਜਿਸ ਵਿੱਚ ਸਰਦਖਾਨਾ ਅਤੇ ਮਨੋਹਰ ਬਾਰਾਂਦਰੀ ਹੈ. ਸਨ ੧੮੧੮ ਤੋਂ ੧੮੩੭ ਤੀਕ ਇਹ ਪੰਜਾਬਕੇਸ਼ਰੀ ਦੇ ਗਰਮੀਆਂ ਕੱਟਣ ਦਾ ਅਸਥਾਨ ਰਿਹਾ ਹੈ. ਹੁਣ ਇਸ ਦਾ ਪ੍ਰਬੰਧ ਸ਼ਹਿਰ ਦੀ ਕਮੇਟੀ ਦੇ ਹੱਥ ਹੈ.


ਰਾਮਚੰਦ੍ਰ ਜੀ ਦਾ ਵਾਣ (ਤੀਰ). ਭਾਵ- ਨਾ ਨਿਸਫਲ ਜਾਣ ਵਾਲਾ. ਅਮੋਘ.


ਰਾਮਚੰਦ੍ਰ ਜੀ ਦੀ ਬਾਲਾ, ਸੀਤਾ। ੨. ਦੇਖੋ, ਰਾਮਬਾੜਾ.


ਦੇਖੋ, ਰਾਮਬਾਰਾ ੧.


ਉਹ ਵਲਗਣ, ਜਿਸ ਵਿੱਚ ਦੀਨ ਦੁਖੀ ਅਨਾਥਾਂ ਦੀ ਪਾਲਨਾ ਹੋਵੇ. ਅਨਾਥਾਲਯ। ੨. ਪਟਿਆਲੇ ਗੁਰਦ੍ਵਾਰਾ ਮੋਤੀ ਬਾਗ ਪਾਸ ਮਹਾਰਾਜਾ ਨਰੇਂਦ੍ਰਸਿੰਘ ਜੀ ਦਾ ਬਣਵਾਇਆ ਕੁਸ੍ਟੀਆਂ ਲਈ ਆਸ਼੍ਰਮ.


ਦੇਖੋ, ਬ੍ਰਹਮਸਮਾਜ.


ਦੇਖੋ, ਰਾਮਰਾਈਆ.


ਕਰਤਾਰ ਦੇ ਨਾਮ ਦਾ ਰਸ. "ਰਾਮਰਸ ਪੀਆ ਰੇ." (ਗਉ ਕਬੀਰ) ੨. ਲੂਣ. ਨਮਕ.