ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਯੁੱਧ ਕਰਨਾ. "ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ, ਜਾਸੀ ਜਨਮੁ ਗਵਾਇ." (ਮਃ ੩. ਵਾਰ ਸ੍ਰੀ) ੩. ਝਗੜਨਾ. "ਮੂਰਖੈ ਨਾਲਿ ਨ ਲੁਝੀਐ." (ਵਾਰ ਆਸਾ)


ਵਿ- ਦੇਖੋ, ਲੁਝਾਰ.


ਵਿ- ਲੁੱਝ (ਯੁੱਧ) ਕਰਨ ਵਾਲਾ ਯੋਧਾ. "ਆਨ ਬਸੇ ਤਬ ਧਾਮ ਲੁਝਾਰਾ." (ਵਿਚਿਤ੍ਰ) ਝਾਗੜੂ.


ਕ੍ਰਿ. ਵਿ ਯੁੱਧ- ਕਰਕੇ. ਲੜਕੇ। ੨. ਝਗੜਕੇ. "ਜੇ ਮਦ ਪੀਤਾ ਬਾਮਣੀ ਲੋਇ ਲੁਝਿ ਨ ਸਾਰੇ." (ਭਾਗੁ) ਜੇ ਬਾਮਣਾਂ ਨੇ ਸ਼ਰਾਬ ਪੀਤੀ ਹੈ, ਤਦ ਲੋਕ ਝਗੜਕੇ ਉਨ੍ਹਾਂ ਨੂੰ ਨਹੀਂ ਸਾੜਦੇ. ਭਾਵ- ਸੜਨ ਲਈ ਮਜਬੂਰ ਨਹੀਂ ਕਰਦੇ. ਹਿੰਦੂਮਤ ਦੇ ਧਰਮਸ਼ਾਸਤ੍ਰ ਦੀ ਆਗ੍ਯਾ ਹੈ ਕਿ ਜੇ ਬਾਮਣ ਸ਼ਰਾਬ ਪੀ ਲਵੇ, ਤਦ ਅੱਗ ਜੇਹੀ ਸ਼ਰਾਬ ਪੀਕੇ ਮਰਣ ਤੋਂ ਪਾਪ ਰਹਿਤ ਹੁੰਦਾ ਹੈ.¹


ਯੁੱਧ ਕਰਦਾ ਹੈ. ਜੂਝੈ। ੨. ਝਗੜਦਾ ਹੈ. "ਮਨਮੁਖ ਕਮਲਾ ਰਗੜੈ ਲੁਝੈ." (ਸਵਾ ਮਃ ੩)


ਸੰ. लुट्. ਧਾ- ਮਿਲਾਪ ਕਰਨਾ, ਕੰਬਣਾ, ਜ਼ਮੀਨ ਪੁਰ ਲੋਟਣਾ, ਧਕੇਲਣਾ, ਚਮਕਣਾ.


ਸੰਗ੍ਯਾ- ਖੋਹਣ ਦੀ ਕ੍ਰਿਯਾ. ਖਸੋਟਣ ਦਾ ਭਾਵ. ਲੂਟ। ੨. ਲੁੱਟਿਆ ਹੋਇਆ ਮਾਲ. ਦੇਖੋ, ਲੁੱਟ ਦਾ ਮਾਲ.