ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਤਾਜ਼ੀ ਦੀ ਮਦੀਨ. ਅ਼ਰਬ ਦੀ ਘੋੜੀ. ਦੇਖੋ, ਤਾਜੀ. "ਇਕ ਤਾਜਨਿ ਤੁਰੀ ਚੰਗੇਰੀ." (ਧਨਾ ਧੰਨਾ) ੨. ਫ਼ਾ. [تازیانہ] ਤਾਜ਼ਯਾਨਹ. ਕੋਰੜਾ. ਚਾਬੁਕ. "ਤਾਜਨ ਮਾਰ ਪਹੂਚ੍ਯੋ ਜਾਇਕੈ. (ਚਰਿਤ੍ਰ ੨੩੮)


ਦੇਖੋ, ਸ਼ਾਹਜਹਾਂ.


ਅ਼. [تاجر] ਤਾਜਿਰ. ਸੰਗ੍ਯਾ- ਤਜਾਰਤ ਕਰਨ ਵਾਲਾ. ਵਪਾਰੀ.


ਫ਼ਾ. [تازہ] ਤਾਜ਼ਹ. ਵਿ- ਨਵਾਂ. ਨਵੀਨ. ਸੱਜਰਾ.


ਵਿ- ਨਵੀਂ. ਸੱਜਰੀ। ੨. ਫ਼ਾ. [تازی] ਸੰਗ੍ਯਾ- ਅਰਬ ਦੇਸ਼ ਦੀ ਬੋਲੀ। ੩. ਅ਼ਰਬ ਦਾ ਸ਼ਿਕਾਰੀ ਕੁੱਤਾ। ੪. ਅ਼ਰਬੀ ਘੋੜਾ. "ਤਾਜੀ ਤੁਰਕੀ ਸੁਇਨਾ ਰੁਪਾ." (ਗਉ ਮਃ ੧) ੫. ਸੰ. ਤਾਜਿਕ. ਫ਼ਾਰਸ ਦੇਸ਼ ਦਾ.