ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਫਲ ਸਹਿਤ। ੨. ਨਤੀਜੇ ਸਹਿਤ. ਸਾਰਥਕ. "ਆਪਿ ਤਰਹਿ ਸਗਲੇ ਕੁਲ ਤਾਰਹਿ ਤਿਨ ਸਫਲ ਜਨਮੁ ਜਗਿ ਆਇਆ." (ਮਾਰੂ ਸੋਲਹੇ ਮਃ ੧) ੩. ਫਲ (ਫੋਤੇ) ਸਹਿਤ. ਜੋ ਖੱਸੀ ਨਹੀਂ.


ਫਲ ਸਹਿਤ ਦਰਸ਼ਨ। ੨. ਜਿਸਦਾ ਦਰਸ਼ਨ ਫਲ ਦੇਣ ਵਾਲਾ ਹੈ. ਜਿਸ ਦਾ ਦੀਦਾਰ ਫਲ ਤੋਂ ਖਾਲੀ ਨਹੀਂ. ਅਮੋਘਦਰਸਨ. "ਨਾਨਕ ਸੇਵ ਕਰਹੁ ਹਰਿ ਗੁਰੁ ਸਫਲਦਰਸਨ ਕੀ." (ਵਾਰ ਗਉ ੧. ਮਃ ੪)


ਜਿਸ ਦੀ ਮੂਰਤੀ ਫਲ ਸਹਿਤ ਹੈ. ਜਿਸ ਦੀ ਦੇਹ ਫਲ ਦੇਣ ਵਾਲੀ ਹੈ. ੨. ਜਿਸਦੀ ਹੋਂਦ ਲਾਭਦਾਇਕ ਹੈ. "ਆਰਾਧ ਸ੍ਰੀਧਰ ਸਫਲਮੂਰਤਿ." (ਗੂਜ ਮਃ ੫)


ਦੇਖੋ, ਸਫਲ. "ਤਿਨ ਕਾ ਜਨਮੁ ਸਫਲੁ ਹੈ." (ਸ੍ਰੀ ਮਃ ੩)


ਅ਼. [صفا] ਸਫ਼ਾ. ਵਿ- ਸਾਫ. ਸ੍ਵੱਛ। ੨. ਸਿੱਧਾ. ਸਰਲ। ੩. ਬਸਾਤ. ਸ਼ਤਰੰਜ ਚੌਪੜ ਆਦਿ ਬਾਜੀ ਖੇਲਨ ਦਾ ਵਸਤ੍ਰ. "ਉਠਾਵੈ ਸਫਾ ਓਸ ਲਾਗੈ ਨ ਬਾਰ." (ਨਸੀਹਤ) ੪. ਸਫ. ਕਤਾਰ. ਸ਼੍ਰੇਣੀ. ਪੰਕ੍ਤਿ. "ਗੋਪਨ ਕੀ ਉਨ ਹੀ ਸੀ ਸਫਾ." (ਕ੍ਰਿਸਨਾਵ) ੫. [صفحہ] ਸਫ਼ਹਃ ਪੰਨਾ ਪ੍ਰਿਸ੍ਠ Page । ੬. ਦੇਖੋ, ਸਿਫਾ.


ਬਾਜ਼ੀ ਖ਼ਤਮ ਕਰਨੀ. ਜਿਸ ਵਸਤ੍ਰ ਉੱਤੇ ਸ਼ਤਰੰਜ ਖੇਡੀਦਾ ਹੈ ਉਹ ਉਠਾ ਦੇਣਾ. ਦੇਖੋ, ਸਫਾ ੩.