ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਹ੍ਰਿਦਯ. ਮਨ. ਹੀਆ. "ਤਪੈ ਹਿਆਉ ਜੀਅੜਾ ਬਿਲਲਾਇ." (ਧਨਾ ਮਃ ੧) "ਹਿਆਉ ਨ ਠਾਹੇ ਕਹੀ ਦਾ." (ਸ. ਫਰੀਦ) ੨. ਦੇਖੋ, ਹਯਾ.


ਦੇਖੋ, ਹਿਆਉ ਅਤੇ ਹਯਾ। ੨. ਹ੍ਰਿਦਯ ਸੇ. ਮਨ ਤੋਂ "ਬਿਨ ਜਿਹਵਾ ਜੋ ਜਪੈ ਹਿਆਇ." (ਮਲਾ ਮਃ ੧) "ਹਿਆਇ ਕਮਾਇ ਧਿਆਇਆ." (ਵਾਰ ਮਾਰੂ ੨. ਮਃ ੫)


ਹ੍ਰਿਦਯ ਰੂਪ ਆਲਯ (ਘਰ). ਮਨਮੰਦਿਰ. "ਬਸੈ ਰਬ ਹਿਆਲੀਐ." (ਸ. ਫਰੀਦ) "ਘਟਿ ਘਟਿ ਰਾਮੁ ਹਿਆਲੀਐ." (ਮਾਰੂ ਅਃ ਮਃ ੫. ਅੰਜੁਲੀ) ਪ੍ਰਤਿ ਘਟ (ਸ਼ਰੀਰ) ਦੇ ਮਨਮੰਦਿਰ ਅੰਦਰ ਵਾਹਗੁਰੂ ਹੈ.


ਹ੍ਰਿਦਯ ਮੰਦਿਰ ਵਿੱਚ. ਦੇਖੋ ਹਿਆਲਾ.


ਦੇਖੋ, ਹਿਆ ਅਤੇ ਹ੍ਯਾਂ.


ਅ਼. [حِس] ਹ਼ਿਸ. ਸੰਗ੍ਯਾ- ਸਪਰਸ਼ ਗ੍ਯਾਨ. ਛੁਹ.