ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਡੇਗਣਾ. ਗੇਰਨਾ। ੨. ਢਾਹੁਣਾ.


ਸੰਗ੍ਯਾ- ਗ੍ਰਾਮ. ਨਗਰ. "ਸਚੈ ਕੋਟਿ ਗਿਰਾਇ ਨਿਜਘਰਿ ਵਸਿਆ." (ਵਾਰ ਮਾਝ ਮਃ ੨) ੨. ਭਾਵ- ਸ਼ਰੀਰ. ਦੇਹ.


ਸੰ. ਗ੍ਰਾਸ. ਸੰਗ੍ਯਾ- ਬੁਰਕੀ. ਲੁਕਮਾਂ. "ਬਿਖੁ ਖਾਣਾ ਬਿਖੁ ਪੈਨਣਾ ਬਿਖੁ ਕੇ ਮੁਖਿ ਗਿਰਾਸ." (ਵਾਰ ਵਡ ਮਃ ੩) ੨. ਰੋਜ਼ੀ. ਨਿੱਤ ਦਾ ਭੋਜਨ। ੩. ਨਿਗਲਨਾ. ਗ੍ਰਸਣਾ. "ਸਸਿ ਕੀਨੋ ਸੂਰ ਗਿਰਾਸਾ." (ਰਾਮ ਕਬੀਰ) ਦਸ਼ਮਦ੍ਵਾਰ ਵਿੱਚ ਇਸਥਿਤ ਚੰਦ੍ਰਮਾ ਨੇ ਅਮ੍ਰਿਤ ਸੋਖਣ ਵਾਲਾ ਸੂਰਜ ਜੋ ਨਾਭਿ ਵਿੱਚ ਰਹਿੰਦਾ ਸੀ ਗ੍ਰਸਲੀਤਾ. ਇਹ ਯੋਗਮਤ ਦਾ ਖਿਆਲ ਹੈ। ੪. ਭਾਵ- ਸਤੋਗੁਣ ਨੇ ਤਮੋਗੁਣ ਮਿਟਾ ਦਿੱਤਾ.


ਸੰਗ੍ਯਾ- ਗ੍ਰਾਸ. ਬੁਰਕੀ। ੨. ਗ੍ਰਸਲੀਤੀ.


ਸੰਗ੍ਯਾ- ਗ੍ਰਾਸ. ਲੁਕਮਾ। ੨. ਰੋਜ਼ੀ "ਆਪੇ ਦੇਇ ਗਿਰਾਸੁ." (ਵਾਰ ਗਉ ੧. ਮਃ ੪)


ਦੇਖੋ, ਗਿਰਹ. "ਪਰੰਦਏ ਨ ਗਿਰਾਹ ਜਰ." (ਵਾਰ ਮਾਝ ਮਃ ੧) ਪੰਛੀਆਂ ਦੇ ਪੱਲੇ ਧਨ ਨਹੀਂ ਹੈ। ੨. ਗ੍ਰਾਸ. ਬੁਰਕੀ. ਲੁਕਮਾ। ੩. ਰੋਜ਼ੀ. ਨਿੱਤ ਦਾ ਭੋਜਨ. "ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ." (ਵਾਰ ਮਾਝ ਮਃ ੧)


ਸੰਗ੍ਯਾ- ਗ੍ਰਾਸ. "ਤੀਜੇ ਮੁਹੀ ਗਿਰਾਹੁ." (ਵਾਰ ਮਾਝ ਮਃ ੧)


ਦੇਖੋ, ਗਿਰਾਉਣਾ.


ਸੰਗ੍ਯਾ- ਅਜੀਰਣ. ਮੇਦੇ ਦਾ ਭਾਰੀਪਨ. ਅਣਪਚ। ੨. ਫ਼ਾ. [گِرانی] ਮਹਿਁਗਾਈ। ੩. ਕਮੀ. ਘਾਟਾ.