ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪ੍ਰਕਟ (ਪ੍ਰਤ੍ਯਕ੍ਸ਼੍‍) ਕਰੀਐ. "ਤੂ ਘਟਿ ਘਟਿ ਇਕੁ ਵਰਤਦਾ ਗੁਰਮੁਖਿ ਪਰਗੜੀਐ." (ਵਾਰ ਗਉ ੧. ਮਃ ੪)#੨. ਪ੍ਰਗਾਢ (ਦ੍ਰਿੜ੍ਹ) ਕਰੀਐ.


ਸੰਗ੍ਯਾ- ਪ੍ਰਕਾਸ਼. ਚਮਕ. ਤੇਜ. ਦੀਪ੍ਤਿ। ੨. ਵਿਕਾਸ਼. ਖਿੜਨ ਦਾ ਭਾਵ.


ਪ੍ਰਕਾਸ਼ ਨਾਲ। ੨. ਪ੍ਰਕਾਸ਼ ਵਿੱਚ। ੩. ਸੰ. प्रकाशिन- ਪ੍ਰਕਾਸ਼ੀ ਵਿ- ਪ੍ਰਕਾਸ਼ (ਦੀਪ੍ਤਿ) ਵਾਲਾ। ੪. ਸੰਗ੍ਯਾ- ਤੇਜਮਯ. ਜਯੋਤਿਰੂਪ. "ਮਿਲਿ ਜਨ ਨਾਨਕ ਨਾਮ ਪਰਗਾਸਿ." (ਸੋਦਰੁ)


ਪ੍ਰਕਾਸ਼ਿਤ ਹੋਇਆ। ੨. ਪਰਿਗ੍ਰਸਿਆ. ਦੇਖੋ, ਬਿਬਲ.


ਪ੍ਰਕਾਸ਼. ਦੇਖੋ, ਪਰਗਾਸ. "ਨਾਮ ਕਰੇ ਪਰਗਾਸੁ." (ਸ੍ਰੀ ਮਃ ੪)


ਪ੍ਰਕਟ (ਜਾਹਿਰ) ਕੀਤਾ. "ਜਿਨਿ ਗੁਪਤ ਨਾਮ ਪਰਗਾਝਾ." (ਜੈਤ ਮਃ ੪) ੨. ਪਰਿਗ੍ਰਾਹ੍ਯ. ਗ੍ਰਹਣ ਕਰਨ ਯੋਗ੍ਯ.


ਸੰ. पारगामिन- ਪਾਰਗਾਮੀ. ਵਿ- ਪਾਰ ਜਾਣ ਵਾਲਾ. "ਪਰਗਾਮੀ ਤਾਰਣ ਤਰਣ." (ਸਵੈਯੇ ਮਃ ੪. ਕੇ) ਤਾਰਣ ਲਈ ਪਾਰਗਾਮੀ ਜਹਾਜ਼ ਹੈ


ਸੰ. प्रज्ञा ਸੰਗ੍ਯਾ- ਜਾਣਨ ਦੀ ਸ਼ਕਤਿ. ਬੁੱਧਿ. ਸਮਝ। ੨. ਸਰਸ੍ਵਤੀ। ੩. ਵਿਵੇਕਸ਼ਕਤਿ. ਜ਼ਮੀਰ. Conscience.


ਸੰ, प्रज्ञाचक्षुस ਸੰਗ੍ਯਾ- ਬੁੱਧਿਰੂਪ ਨੇਤ੍ਰਾਂ ਵਾਲਾ. ਭਾਵ- ਅੰਨ੍ਹਾ, ਜੋ ਬੁੱਧਿ ਨਾਲ ਹੀ ਸਭ ਪਦਾਰਥ ਵੇਖਦਾ ਹੈ। ੨. ਗ੍ਯਾਨਰੂਪ ਨੇਤ੍ਰਾਂ ਵਾਲਾ ਪੂਰਣ ਵਿਦ੍ਵਾਨ। ੩. ਧ੍ਰਿਤਰਾਸ੍ਟ੍‌.


प्रज्ञात ਵਿ- ਚੰਗੀ ਤਰਾਂ ਜਾਣਿਆ ਹੋਇਆ। ੨. ਪ੍ਰਸਿੱਧ. ਮਸ਼ਹੂਰ.