ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਚਿਤਵਨ ਕਰੋ. ਧ੍ਯਾਨ ਕਰੋ. "ਚਿਤਿ ਚਿਤਵਉ ਚਰਣਾਰਬਿੰਦ." (ਬਾਵਨ) ੨. ਚਿਤਵਉਂ. ਚਿੰਤਨ ਕਰਦਾ ਹਾਂ.


ਚਿੰਤਨ ਕਰਦਾ ਹੈ. ਸੋਚਦਾ ਹੈ. ਖ਼ਿਆਲ ਕਰਦਾ ਹੈ. "ਜੋ ਜੋ ਚਿਤਵਹਿ ਸਾਧੁਜਨ ਸੋ ਲੇਤਾ ਮਾਨਿ." (ਬਿਲਾ ਮਃ ੫)


ਚਿੰਤਨ ਕਰਦੇ ਹੋਏ. ਵਿਚਾਰਦੇ. ਸੋਚਦੇ ਹੋਏ. "ਚਿਤਵਤ ਪਾਪ ਨ ਆਲਕੁ ਆਵੈ." (ਭੈਰ ਮਃ ੫)


ਸੰਗ੍ਯਾ- ਚਿੰਤਨ. ਵਿਚਾਰ. ਧ੍ਯਾਨ. "ਚਿਤਵਉ ਚਰਨਾਰਬਿੰਦ." (ਕਾਨ ਮਃ ੫) ੨. ਦੇਖਣਾ. ਤੱਕਣਾ. ਅਵਲੋਕਨ। ੩. ਨਿਗਾਹ. ਦ੍ਰਿਸ੍ਟਿ.


ਸੰਗ੍ਯਾ- ਵਿਚਾਰ. ਸੋਚ. "ਹਮਰੀ ਚਿਤਵਨੀ ਹਰਿ ਪ੍ਰਭੁ ਜਾਨੈ." (ਕਲਿ ਮਃ ੪)#੨. ਦ੍ਰਿਸ੍ਟੀ. ਨਜਰ. ਨਿਗਾਹ। ੩ਕ੍ਰਿ. ਵਿ- ਚਿੰਤਨਸ਼ਕਤੀ (ਸੋਚ) ਦ੍ਵਾਰਾ. "ਚਿਤਵਨਿ ਚਿਤਵਉ ਪ੍ਰਿਅ ਪ੍ਰੀਤਿ ਬੈਰਾਗੀ." (ਸਾਰ ਮਃ ੫)


ਦੇਖੋ, ਚਿਤ੍ਰਕ. ਚਿੱਤਾ. "ਜ੍ਯੋਂ ਚਿਤਵਾ ਮ੍ਰਿਗ ਪੇਖਕੈ ਦੌਰਤ." (ਕ੍ਰਿਸਨਾਵ)


ਚਿੰਤਨ ਕੀਤੀ. ਵਿਚਾਰੀ। ੨. ਚਿਤ੍ਰਿਤ. ਚਿੱਤੀ ਹੋਈ. "ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ." (ਸੂਹੀ ਮਃ ੧) ਜੋ ਚਾਰੇ ਪਾਸਿਓਂ ਚਿੱਤੀਆਂ ਹੋਈਆਂ।


ਚਿੰਤਨ ਕਰਦਾ ਹੈ. ਚਿਤਵਦਾ ਹੈ. "ਅਨਦਿਨੁ ਚਿੰਤਾ ਚਿਤਵੈ." (ਸਵਾ ਮਃ ੪)