ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਬ੍ਰਹਮਾ. ਚਤੁਰਾਨਨ. ਪੁਰਾਣਾਂ ਅਨੁਸਾਰ ਬ੍ਰਹਮਾ ਸਰਸ੍ਵਤੀ ਦਾ ਪਤਿ ਅਤੇ ਪਿਤਾ ਮੰਨਿਆ ਹੈ.


ਦੇਖੋ, ਗਿਰਾਉ। ੨. ਦੇਖੋ, ਗਰਾਪ.


ਸੰਗ੍ਯਾ- ਗ੍ਰਾਮ. ਨਗਰ. "ਫਿਰਆਇਓ ਦੇਹ ਗਿਰਾਮਾ." (ਸਾਰ ਮਃ ੫) ੨. ਦੇਖੋ, ਗ੍ਰਾਮ.


ਫ਼ਾ. [گِرامی] ਵਿ- ਬਜ਼ੁਰਗ.


ਦੇਖੋ, ਗਰਾਂ। ੨. ਫ਼ਾ. [گِراں] ਵਿ- ਭਾਰੀ. ਬੋਝਲ। ੩. ਮਹਿੰਘਾ (ਮਹਿਁਗਾ). ੪. ਵਡਮੁੱਲਾ.


ਸੰਗ੍ਯਾ- ਗ੍ਰਾਮ. ਪਿੰਡ. ਨਗਰ। ੨. ਭਾਵ- ਸ਼ਰੀਰ. ਦੇਹ.


ਫ਼ਾ. [گِرانمایہ] ਵਿ- ਬਹੁਤ ਕੀਮਤੀ. ਵਡਮੁੱਲਾ.


ਸੰ. ਸੰਗ੍ਯਾ- ਪਰਬਤ. ਪਹਾੜ. "ਗਿਰਿ ਬਸੁਧਾ ਜਲ ਪਵਨ ਜਾਇਗੋ." (ਸਾਰ ਮਃ ੫) ੨. ਦਸਨਾਮੀ ਸੰਨ੍ਯਾਸੀਆਂ ਵਿੱਚੋਂ ਇੱਕ ਫਿਰਕਾ, ਜਿਸ ਦੇ ਨਾਉਂ ਅੰਤ "ਗਿਰਿ" ਸ਼ਬਦ ਹੁੰਦਾ ਹੈ. ਦੇਖੋ, ਦਸਨਾਮ ਸੰਨ੍ਯਾਸੀ.


ਸੰਗ੍ਯਾ- ਪਾਰਵਤੀ, ਜੋ ਹਿਮਾਲਯ ਗਿਰਿ (ਪਹਾੜ) ਦੀ ਪਤ੍ਰੀ ਲਿਖੀ ਹੈ.