ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਆਯੁਕ੍ਤ. ਵਿ- ਜੋ ਜੁੜਿਆ ਹੋਇਆ ਨਹੀਂ. ਅਲਗ। ੨. ਅਯੋਗ੍ਯ. ਅਨੁਚਿਤ. "ਸਾਖੀ ਵਿੱਚ ਅਜੁਗਤਾਂ ਪਾਇਕੇ." (ਜਸਭਾਮ)


ਵਿ- ਜੋ ਜੁੜਿਆ ਹੋਇਆ ਨਹੀਂ, ਅਸੰਗ. ਵੱਖਰਾ, ਅਲਗ। ੨. ਜਿਸ ਦੇ ਜੋੜ ਦਾ ਦੂਜਾ ਨਹੀਂ. ਅਦੁਤੀ.


ਫ਼ਾ [آزُردہ] ਆਜ਼ੁਰਦਾ. ਵਿ- ਰੰਜੀਦਾ. ਦੁਖੀ ਹੋਇਆ ਹੋਇਆ. ਦੁਖਾਇਆ ਹੋਇਆ. ਸੰਤਾਪਿਤ। ੨. ਵ੍ਯਾਕੁਲ. ਇਸ ਦਾ ਮੂਲ ਆਜ਼ੁਰਦਨ (ਦੁਖ ਦੇਣਾ- ਰੰਜ ਕਰਨਾ) ਹੈ.


ਵਿ- ਜਨਮ ਰਹਿਤ. ਅਜਨਮਾ। ੨. ਅਚਲ. ਗਮਨ ਰਹਿਤ. "ਅਜੂ ਹੈ." (ਜਾਪੁ) ਦੇਖੋ, ਜੂ। ੩. ਵ੍ਯ- ਸੰਬੋਧਨ. ਅਜੀ. ਐ ਸ਼੍ਰੀ ਮਾਨ ਜੀ!


ਸੰ. ਅਯੋਨਿ. ਵਿ- ਜਿਸ ਦਾ ਯੋਨਿ (ਕਾਰਣ) ਨਹੀਂ। ੨. ਜੋ ਪੈਦਾ ਨਹੀਂ ਹੋਇਆ.


ਸੰ. अयोनिसम्भव. ਵਿ- ਯੋਨਿਦ੍ਵਾਰਾ ਉਤਪੰਨ ਨਹੀਂ ਹੋਇਆ। ੨. ਜਿਸ ਦੀ ਹਸਤੀ ਕਿਸੇ ਨਿਮਿੱਤ ਕਰਕੇ ਨਹੀਂ. ਸ੍ਵਯੰਭਵ. ਆਪਣੇ ਆਪ ਹੋਣ ਵਾਲਾ। ੩. ਅਜਨਮ ਅਤੇ ਸ੍ਵਯੰਭੂ। ੪. ਸੰਗ੍ਯਾ- ਕਰਤਾਰ. ਵਾਹਗੁਰੂ.