ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕਰਮਾਨੁਸਾਰ. "ਧੁਰਕਰਮਚਾ." (ਵਾਰ ਮਾਰੂ ੨, ਮਃ ੫)


ਕੰਮ ਚਲਾਉਣ ਵਾਲਾ, ਕਾਮਦਾਰ. ਅਹਿਲਕਾਰ.


ਚੰਦੂ ਦਾ ਪੁਤ੍ਰ, ਜੋ ਗੁਰੂ ਹਰਿਗੋਬਿੰਦ ਸਾਹਿਬ ਨਾਲ ਹਰਿਗੋਬਿੰਦਪੁਰ ਦੇ ਜੰਗ ਵਿੱਚ ਲੜਿਆ ਅਤੇ ਗੁਰੂ ਸਾਹਿਬ ਦੇ ਹੱਥੋਂ ਮੋਇਆ। ੨. ਦੇਖੋ, ਫੂਲਵੰਸ਼।੩ ਹਾਫਿਜਾਬਾਦ ਨਿਵਾਸੀ ਇੱਕ ਸਿੱਖ, ਜਿਸ ਨੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਤੋਂ, (ਜਦਕਿ ਸਤਿਗੁਰੂ ਕਸ਼ਮੀਰ ਤੋਂ ਮੁੜਦੇ ਹੋਏ ਹਾਫਿਜਾਬਾਦ ਠਹਿਰੇ) ਜਪੁਜੀ ਦੇ ਅਰਥ ਸੁਣਕੇ ਪਰਮਗ੍ਯਾਨ ਪ੍ਰਾਪਤ ਕੀਤਾ.


ਸੰਗ੍ਯਾ- ਕਰਮਾਂ ਦਾ ਸਮੁਦਾਯ। ੨. ਕਰਮਾਂ ਦਾ ਤਾਣਾ. "ਬਿਥਰ੍ਯੋ ਅਦ੍ਰਿਸਟ ਜਿਹ ਕਰਮਜਾਰ." (ਅਕਾਲ)


ਸੰ. ਕਰ੍‍ਮਯੋਗ. ਸੰਗ੍ਯਾ- ਚਿੱਤ ਦੀ ਸ਼ੁੱਧੀ ਲਈ ਫਲ ਦੀ ਇੱਛਾ ਤ੍ਯਾਗਕੇ ਪਰਉਪਕਾਰ ਵਾਸਤੇ ਕਰਮਾਂ ਦਾ ਕਰਨਾ। ੨. ਆਪਣੇ ਫ਼ਰਜ ਦੇ ਨਿਬਾਹੁਣ ਲਈ ਕਰਮ ਕਰਨ ਵਿੱਚ ਤਤਪਰ ਹੋਣਾ.


ਸੰ. कर्म्मठ ਵਿ- ਕਰਮਕਾਂਡੀ. ਸ਼ੁਭ ਕਰਮਾਂ ਦਾ ਕਰਤਾ. "ਮਹਾਂ ਕਰਮਠੀ ਮਹਾਂ ਸੁਜਾਨੂੰ." (ਦਿਲੀਪ)


ਸੰ. कर्म्मणा ਤ੍ਰਿਤੀਆ. ਕਰਮ ਸੇ. ਕਰਮ ਕਰਕੇ. "ਰਿਦ ਕਰਮਣਾ ਬਚਸਾ." (ਗੂਜ ਜੈਦੇਵ) ਮਨ, ਕ੍ਰਿਯਾ ਅਤੇ ਬਾਣੀ ਕਰਕੇ.